09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਹਾੜੀ ਰਸਤੇ ‘ਚ ਫਸੇ 16 ਸਾਲਾ ਅੱਲੜ ਨੂੰ ਹੈਲੀਕਾਪਟਰ ਰਾਹੀਂ ਬਚਾਇਆ

ਵੈਨਕੂਵਰ, 9 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਖ਼ਤਰਨਾਕ ਪਹਾੜੀ ਰਸਤੇ ਚ ਫਸੇ 16 ਸਾਲ ਦੇ ਅੱਲੜ ਨੂੰ ਬਚਾਅ ਦਲ ਵਲੋਂ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਘਟਨਾ ਨੇ ਕੌਮਾਂਤਰੀ ...

ਅਜੀਤ ਡੈਸਕ 10-10-2026

ਵੈਨਕੂਵਰ, 9 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਖ਼ਤਰਨਾਕ ਪਹਾੜੀ ਰਸਤੇ ਚ ਫਸੇ 16 ਸਾਲ ਦੇ ਅੱਲੜ ਨੂੰ ਬਚਾਅ ਦਲ ਵਲੋਂ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਘਟਨਾ ਨੇ ਕੌਮਾਂਤਰੀ ਪੱਧਰ ਉਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਨੌਜਵਾਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਪਹਾੜ ਵਿਚ ਫਸਣ ਲਈ ਏ.ਆਈ. ਜ਼ਿੰਮੇਵਾਰ ਨਹੀਂ ਸੀ।

ਜਾਣਕਾਰੀ ਅਨੁਸਾਰ 16 ਸਾਲਾ ਬ੍ਰਾਈਸ ਗੋਵਰੀਲੁਕ ਬ੍ਰਿਟਿਸ਼ ਕੋਲੰਬੀਆ ਦੇ ਕਰਾਊਨ ਮਾਊਂਟੇਨ ਸਥਿਤ ਵਿਡੋਮੇਕਰ ਨਾਮੀ ਖ਼ਤਰਨਾਕ ਪਹਾੜੀ ਰਸਤੇ ’ਚ ਮੁਸ਼ਕਲ ਹਾਲਤ ਵਿਚ ਫਸ ਗਿਆ ਸੀ। ਇਸ ਘਟਨਾ ਨੇ ਪਹਾੜੀ ਸੈਰ-ਸਪਾਟੇ ਦੌਰਾਨ ਸੁਰੱਖਿਆ ਅਤੇ ਖ਼ਤਰਨਾਕ ਰਸਤਿਆਂ ਉਤੇ ਜਾਣ ਸਮੇਂ ਲੋੜੀਂਦੀਆਂ ਸਾਵਧਾਨੀਆਂ ਬਾਰੇ ਵੀ ਸਵਾਲ ਖੜ੍ਹੇ ਕੀਤੇ ਹਨ।

 

ਪਿਛਲੀ ਖ਼ਬਰ ‘ਆਈਸ’ ਨੇ ਕਾਰ ਵਿਚ ਬੈਠੇ 5 ਸਾਲਾ ਬੱਚੇ ਦੇ ਸਾਹਮਣੇ ਪਿਤਾ ’ਤੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਭਾਰਤ ਆਉਣ ਵਾਲੇ ‘ਗ੍ਰੇਟ ਨੌਰਥ’ ਵਫ਼ਦ ਦੀ ਅਗਵਾਈ ਕਰਨਗੇ ਬਰਤਾਨੀਆ ਦੇ ਵਪਾਰ ਮੰਤਰੀ