10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦਾ ਸਵਿਟਜ਼ਰਲੈਂਡ ਪਹੁੰਚਣ ’ਤੇ ਨਿੱਘਾ ਸਵਾਗਤ

ਵੈਨਿਸ (ਇਟਲੀ), 10 ਅਕਤੂਬਰ (ਹਰਦੀਪ ਸਿੰਘ ਕੰਗ)- ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ, ਲਾਂਗੇਨਥਾਲ ਦੀ ਸਥਾਪਨਾ ਦੇ 20 ਸਾਲ...

ਅਜੀਤ ਡੈਸਕ 10-10-2026

ਵੈਨਿਸ (ਇਟਲੀ), 10 ਅਕਤੂਬਰ (ਹਰਦੀਪ ਸਿੰਘ ਕੰਗ)- ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ, ਲਾਂਗੇਨਥਾਲ ਦੀ ਸਥਾਪਨਾ ਦੇ 20 ਸਾਲ ਪੂਰੇ ਹੋਣ ਮੌਕੇ ਕਰਵਾਏ ਜਾ ਰਹੇ ਇਤਿਹਾਸਕ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਸਵਿਟਜ਼ਰਲੈਂਡ ਪਹੁੰਚੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦਾ ਸਵਿਟਜ਼ਰਲੈਂਡ ਅਤੇ ਯੂਰਪ ਦੀਆਂ ਸੰਗਤਾਂ ਵਲੋਂ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਨਾਲ ਜਥੇਦਾਰ ਗੁਰਚਰਨ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।

ਹਵਾਈ ਅੱਡੇ ’ਤੇ ਸੰਗਤਾਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਭੇਟ ਕਰਕੇ ਬਾਬਾ ਜੀ ਦਾ ਸਨਮਾਨ ਕੀਤਾ। ਗੁਰਦੁਆਰਾ ਸਾਹਿਬ ਲਾਂਗੇਨਥਾਲ ਪਹੁੰਚਣ ’ਤੇ ਵੀ ਸੰਗਤਾਂ ਵਲੋਂ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਵਿਟਜ਼ਰਲੈਂਡ ਤੋਂ ਇਲਾਵਾ ਆਸਟ੍ਰੀਆ, ਇਟਲੀ ਅਤੇ ਪੁਰਤਗਾਲ ਤੋਂ ਵੀ ਸੰਗਤਾਂ ਪਹੁੰਚੀਆਂ।

ਗੁਰਦੁਆਰਾ ਸਾਹਿਬ ਦੀ 20ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁੱਖ ਗੁਰਮਤਿ ਸਮਾਗਮ 11 ਅਕਤੂਬਰ 2026 ਨੂੰ ਹੋਵੇਗਾ। ਗੁਰਦੁਆਰਾ ਸਾਹਿਬ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਸਮਾਗਮ ਵਿਚ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ, ਗ੍ਰਹਿ ਮੰਤਰੀ, ਸਰਕਾਰੀ ਨੁਮਾਇੰਦਿਆਂ, ਸਿੱਖ ਆਗੂਆਂ, ਸੰਤ-ਮਹਾਂਪੁਰਖਾਂ ਅਤੇ ਵੱਖ-ਵੱਖ ਦੇਸ਼ਾਂ ਤੋਂ ਸੰਗਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰ ਅਤੇ ਅਰਦਾਸ ਹੋਵੇਗੀ।

ਜ਼ਿਕਰਯੋਗ ਹੈ ਕਿ ਲਾਂਗੇਨਥਾਲ ਦਾ ਗੁਰਦੁਆਰਾ ਸਾਹਿਬ ਆਪਣੀ ਵਿਲੱਖਣ ਗੁੰਬਦਦਾਰ ਸਿੱਖ ਰਵਾਇਤੀ ਵਾਸਤੂਕਲਾ ਕਰਕੇ ਯੂਰਪ ਵਿਚ ਸਿੱਖ ਵਿਰਾਸਤ ਦੀ ਵਿਸ਼ੇਸ਼ ਪਛਾਣ ਰੱਖਦਾ ਹੈ। ਇਸ ਮੌਕੇ ਬਾਬਾ ਜੀ ਦਾ ਸਵਾਗਤ ਕਰਨ ਵਾਲਿਆਂ ਵਿਚ ਅੰਤਰਰਾਸ਼ਟਰੀ ਉਦਯੋਗਪਤੀ ਸ. ਰਣਜੀਤ ਸਿੰਘ ਮਸੂਤਾ, ਸਿੱਖ ਯੂਥ ਸਵਿਟਜ਼ਰਲੈਂਡ ਦੇ ਸੰਸਥਾਪਕ ਸ. ਕਰਨਵੀਰ ਸਿੰਘ, ਪ੍ਰਧਾਨ ਸ. ਜੰਗਸ਼ੇਰ ਸਿੰਘ, ਜਥੇਬੰਦੀ ਦੇ ਮੈਂਬਰ ਹਾਜ਼ਿਰ ਸਨ। 

ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਗੁਰਬਖਸ਼ ਸਿੰਘ ਨੂੰ 80,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ਨੌਜਵਾਨ ਨੇ ਹੋਟਲ ਵਿਚ ਮਹਿਲਾ ਦੋਸਤ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ