ਤਪਾ ਮੰਡੀ, (ਬਰਨਾਲਾ), 11 ਅਕਤੂਬਰ (ਵਿਜੇ ਸ਼ਰਮਾ)- ਸਵੇਰੇ ਪਏ ਤੇਜ਼ ਮੀਂਹ ਕਾਰਨ ਭਾਵੇਂ ਮੌਸਮ ਠੰਢਾ ਜ਼ਰੂਰ ਹੋ ਗਿਆ, ਪਰ ਅਨਾਜ ਮੰਡੀਆਂ ਵਿਚ ਖੁੱਲੇ ਅਸਮਾਨ ਥੱਲੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਭਾਵੇਂ ਫਸਲ ਕੋਲ ਖੜੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਫ਼ਸਲ ਨੂੰ ਤਿਰਪਾਲ ਨਾਲ ਢੱਕ ਦਿੱਤਾ ਗਿਆ ਹੈ ਫਿਰ ਵੀ ਗੱਟਿਆਂ ਅਤੇ ਢੇਰੀਆਂ ਵਿਚ ਪਈ ਫ਼ਸਲ ਵਿਚ ਪਾਣੀ ਚਲਾ ਗਿਆ ਹੈ। ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ, ਅਨਾਜ ਮੰਡੀ ਵਿਚ ਜਾ ਕੇ ਵੇਖਿਆ ਤਾਂ ਜਿਹੜੀ ਫਸਲ ਸ਼ੈਡਾਂ ਥੱਲੇ ਪਈ ਸੀ, ਉਹ ਬਿਲਕੁਲ ਸੁਰੱਖਿਅਤ ਹੈ ਅਤੇ ਜਿਹੜੀ ਖੁੱਲੇ ਆਸਮਾਨ ਹੇਠ ਪਈ ਸੀ, ਉਹ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ।
ਤਾਜ਼ਾ ਖ਼ਬਰਾਂ
Free
ਅਨਾਜ ਮੰਡੀਆਂ ਵਿਚ ਅਸਮਾਨ ਥੱਲੇ ਪਈ ਫਸਲ ਮੀਂਹ ਦੇ ਪਾਣੀ ਨਾਲ ਹੋਣ ਲੱਗੀ ਖਰਾਬ
ਤਪਾ ਮੰਡੀ, (ਬਰਨਾਲਾ), 11 ਅਕਤੂਬਰ (ਵਿਜੇ ਸ਼ਰਮਾ)- ਸਵੇਰੇ ਪਏ ਤੇਜ਼ ਮੀਂਹ ਕਾਰਨ ਭਾਵੇਂ ਮੌਸਮ ਠੰਢਾ ਜ਼ਰੂਰ ਹੋ ਗਿਆ, ਪਰ ਅਨਾਜ ਮੰਡੀਆਂ ਵਿਚ ਖੁੱਲੇ ਅਸਮਾਨ ਥੱਲੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ।
ਅਜੀਤ ਡੈਸਕ
11-10-2026