11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੀਂਹ ਵਿਚ ਕਿਸਾਨਾਂ ਦਾ ਝੋਨਾ ਰੁੜਿਆ

ਰਾਜਪੁਰਾ ,11 ਅਕਤੂਬਰ (ਰਣਜੀਤ ਸਿੰਘ)- ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਵਿਚ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਦਾ ਝੋਨਾ ਭਿੱਜਦਾ ਵੇਖਿਆ ਗਿਆ।

ਅਜੀਤ ਡੈਸਕ 11-10-2026

ਰਾਜਪੁਰਾ ,11 ਅਕਤੂਬਰ (ਰਣਜੀਤ ਸਿੰਘ)-  ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਵਿਚ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਦਾ ਝੋਨਾ ਭਿੱਜਦਾ ਵੇਖਿਆ ਗਿਆ। ਕਿਸਾਨਾਂ ਦੀ ਸਾਲ ਭਰ ਦੀ ਕਮਾਈ ਬਾਰਿਸ਼ ਦੀ ਭੇਟ ਚੜਦੀ ਵੇਖੀ ਗਈ। ਇਸ ਕਾਰਨ ਮੰਡੀ ਬੋਰਡ ਦੇ ਦਾਅਵਿਆਂ ਦੀ ਪੋਲ ਖੁੱਲਦੀ ਵੇਖੀ ਗਈ। ਅਨਾਜ ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨ ਸ਼ੇਰ ਜੰਗ ਨੇ ਕਿਹਾ ਕਿ ਉਹ ਮੰਡੀ ਵਿਚ ਝੋਨਾ ਲੈ ਕੇ ਆਏ ਹਨ ਤੇ ਮੰਡੀ ਵਿਚ ਤਰਪਾਲ ਤੱਕ ਨਹੀਂ ਹੈ ਅਤੇ ਨਾ ਹੀ ਆੜਤੀਆਂ ਵਲੋਂ ਲੇਬਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹ  ਬਾਰਿਸ਼ ਵਿਚ ਆਪਣੀ ਝੋਨੇ ਦੀ ਢੇਰੀ ਨੂੰ ਆਪ ਬਚਾਉਂਦਾ ਨਜ਼ਰ ਆਇਆ। ਮੰਡੀ ਵਿਚ ਕਈ ਥਾਵਾਂ ਤੇ ਝੋਨੇ ਦੀਆਂ ਬੋਰੀਆਂ ਬਿਨਾਂ ਤਰਪਾਲਾਂ ਤੋਂ ਭਿੱਜਦੀਆਂ ਵੇਖੀਆਂ ਗਈਆਂ। ਭਾਵੇਂ ਕੁਦਰਤ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਸੀ ਪਰ ਮੌਸਮ ਦੇ ਮਿਜਾਜ ਨੂੰ ਵੇਖ ਕੇ ਅਗਾਊਂ ਪ੍ਰਬੰਧ ਕਰਨੇ ਜਰੂਰੀ ਸਨ।

ਪਿਛਲੀ ਖ਼ਬਰ ਨੌਜਵਾਨ ਨੂੰ ਟੱਕਰ ਮਾਰਨ ਉਪਰੰਤ ਕੋਠੀ ਦੀ ਕੰਧ ਨਾਲ ਟਕਰਾਈ ਕਾਰ ਅਗਲੀ ਖ਼ਬਰ ਫਾਜ਼ਿਲਕਾ ਅਨਾਜ ਮੰਡੀ ’ਚ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ, ਪਾਣੀ ’ਚ ਡੁੱਬੀ ਝੋਨੇ ਦੀ ਫ਼ਸਲ