ਹਰੀਕੇ ਪੱਤਣ, (ਤਰਨਤਾਰਨ), 13 ਅਕਤੂਬਰ (ਸੰਜੀਵ ਕੁੰਦਰਾ)- ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਵਲੋਂ ਬਿਆਸ ਦਰਿਆ ਵਿਚ ਛੱਡੇ ਗਏ ਘੜਿਆਲ ਨੇ ਹਮਲਾ ਕਰ ਕੇ ਵਿਭਾਗ ਦੇ ਕਰਮਚਾਰੀ ਨੂੰ ਜ਼ਖ਼ਮੀ ਕਰ ਦਿੱਤਾ ਜੋ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ। ਮਿਲੀ ਜਾਣਕਾਰੀ ਅਨੁਸਾਰ ਬਿਆਸ ਦਰਿਆ ਵਿਚ ਛੱਡੇ ਗਏ ਘੜਿਆਲਾਂ ਵਿਚੋਂ ਇਕ ਘੜਿਆਲ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਨਹਿਰ ਰਾਹੀਂ ਪਿੰਡ ਨਜਾਮੀਵਾਲਾ ਨਜ਼ਦੀਕ ਛੋਟੀ ਨਹਿਰ (ਸੂਏ) ਵਿਚ ਚਲਾ ਗਿਆ। ਜਦ ਵਿਭਾਗ ਦੀ ਟੀਮ ਨੂੰ ਇਸ ਬਾਰੇ ਪਤਾ ਲੱਗਾ ਤਾਂ ਵਿਭਾਗ ਦੇ ਕਰਮਚਾਰੀ ਘੜਿਆਲ ਨੂੰ ਰੈਸਕਿਊ ਕਰਨ ਲਈ ਪੁੱਜ ਗਏ ਅਤੇ ਘੜਿਆਲ ਨੂੰ ਰੈਸਕਿਊ ਕਰਕੇ ਜੰਗਲੀ ਜੀਵ ਤੇ ਵਣ ਵਿਭਾਗ ਦਫ਼ਤਰ ਵਿਚ ਲੈ ਆਂਦਾ। ਜਦ ਘੜਿਆਲ ਨੂੰ ਬਿਆਸ ਦਰਿਆ ਵਿੱਚ ਛੱਡਣ ਲਈ ਵਿਭਾਗ ਦੀ ਟੀਮ ਘੜਿਆਲ ਨੂੰ ਲੈ ਕੇ ਜਾਣ ਲੱਗੇ ਤਾਂ ਵਿਭਾਗ ਦੇ ਕਰਮਚਾਰੀ ਲਖਬੀਰ ਸਿੰਘ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਲਖਬੀਰ ਸਿੰਘ ਦੀ ਲੱਤ ’ਤੇ ਡੁੰਘੇ ਕੱਟ ਲੱਗ ਗਏ, ਜਿਸ ਨੂੰ ਤਰੁੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਉਸ ਦੇ 25 ਦੇ ਕਰੀਬ ਟਾਂਕੇ ਲੱਗੇ।
ਤਾਜ਼ਾ ਖ਼ਬਰਾਂ
Free
ਘੜਿਆਲ ਦੇ ਹਮਲੇ ਕਾਰਨ ਜੰਗਲੀ ਜੀਵ ਵਿਭਾਗ ਦਾ ਕਰਮਚਾਰੀ ਜ਼ਖ਼ਮੀ
ਹਰੀਕੇ ਪੱਤਣ, (ਤਰਨਤਾਰਨ), 13 ਅਕਤੂਬਰ (ਸੰਜੀਵ ਕੁੰਦਰਾ)- ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਵਲੋਂ ਬਿਆਸ ਦਰਿਆ ਵਿਚ ਛੱਡੇ ਗਏ ਘੜਿਆਲ ਨੇ ਹਮਲਾ ਕਰ ਕੇ ਵਿਭਾਗ ਦੇ ਕਰਮਚਾਰੀ ਨੂੰ ਜ਼ਖ਼ਮੀ ਕਰ ਦਿੱਤਾ
ਅਜੀਤ ਡੈਸਕ
13-10-2026