ਜੰਡਿਆਲਾ ਗੁਰੂ (ਅੰਮ੍ਰਿਤਸਰ), 13 ਅਕਤੂਬਰ- 'ਮੇਰਾ ਘਰ-ਮੇਰਾ ਮਾਣ' ਯੋਜਨਾ ਤਹਿਤ ਅੱਜ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਗਿੱਲ ਵਿਖੇ, ਲਾਲ ਲਕੀਰ ਅੰਦਰ ਆਉਂਦੇ 70 ਮਕਾਨਾਂ 'ਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫ਼ਿਕੇਟ ਵੰਡੇ।
ਮੰਤਰੀ ਈ.ਟੀ.ਓ. ਨੇ ਇਨ੍ਹਾਂ ਪਰਿਵਾਰਾਂ ਨੂੰ ਮੁਬਾਰਕਾਂ ਦਿੱਤੀਆਂ, ਜਿਨ੍ਹਾਂ ਦਾ ਧੰਨਵਾਦ ਕਰਦੇ ਹੋਏ ਚਿਰਾਂ ਤੋਂ ਕਾਨੂੰਨੀ ਮਾਲਕੀ ਤੋਂ ਵਾਂਝੇ ਪਰਿਵਾਰਾਂ ਨੇ ਮਾਨ ਸਰਕਾਰ ਦੀ ਇਸ ਯੋਜਨਾ ਦੀ ਸ਼ਲਾਘਾ ਕੀਤੀ।