ਭੁਲੱਥ (ਕਪੂਰਥਲਾ), 13 ਅਕਤੂਬਰ ( ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਨਡਾਲਾ ਰੋਡ 'ਤੇ ਇਕ ਐਕਟਿਵਾ ਸਵਾਰ ਵਿਅਕਤੀ ਦੀ ਤੇਜ਼ ਰਫ਼ਤਾਰ ਐਕਟਿਵਾ ਬੇਕਾਬੂ ਹੋ ਜਾਣ ਕਰਕੇ ਸੜਕ 'ਤੇ ਡਿੱਗਣ ਕਰਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੇਜਾ ਸਿੰਘ ਪੁੱਤਰ ਚੰਨ ਸਿੰਘ ਵਾਸੀ ਪਿੰਡ ਪੰਡੋਰੀ ਅਰਾਈਆਂ ਆਪਣੇ ਭਤੀਜੇ ਦੇ ਵਿਆਹ ਤੋਂ ਸ਼ਾਮ ਦੇ ਸਮੇਂ ਵਾਪਸ ਪਰਤ ਕੇ ਆਪਣੀ ਐਕਟਿਵਾ ਸਕੂਟਰੀ ਤੇ ਆ ਰਿਹਾ ਸੀ ।