ਮੁਹਾਲੀ, 13 ਅਕਤੂਬਰ (ਕਪਿਲ ਵਧਵਾ)- ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵਲੋਂ ਅਜਨਾਲਾ ਅਤੇ ਬਠਿੰਡਾ ’ਚ 155 ਕਨਾਲ ਤੋਂ ਵੱਧ ਜ਼ਮੀਨ 77.99 ਕਰੋੜ ਰੁਪਏ ’ਚ ਖਰੀਦਣ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਐੱਸ.ਐੱਸ.ਪੀ. ਮੁਹਾਲੀ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਪੱਤਰ ਲਿਖਿਆ ਹੈ।
ਈ.ਡੀ. ਅਨੁਸਾਰ, ਅਜਨਾਲਾ ਦੀ ਜ਼ਮੀਨ ਕਿਸਾਨਾਂ ਤੋਂ ਕਰੀਬ 6.92 ਕਰੋੜ ਰੁਪਏ ’ਚ ਖਰੀਦੀ ਗਈ ਸੀ, ਜਿਸ ਨੂੰ ਕੁੱਝ ਮਹੀਨਿਆਂ ਬਾਅਦ ਪੀ.ਸੀ.ਏ. ਨੂੰ 58.22 ਕਰੋੜ ਰੁਪਏ ’ਚ ਵੇਚਿਆ ਗਿਆ।
ਜਾਂਚ ਦੌਰਾਨ ਜ਼ਮੀਨ ਦੀ ਅਦਾਇਗੀ ਤੋਂ ਬਾਅਦ ਰਕਮ ਵੱਖ-ਵੱਖ ਖਾਤਿਆਂ ’ਚ ਭੇਜਣ ਅਤੇ ਨਕਦੀ ਕੱਢਵਾਉਣ ਦੇ ਤੱਥ ਵੀ ਸਾਹਮਣੇ ਆਏ ਹਨ। ਈ.ਡੀ. ਨੇ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਸਮੇਤ ਸੰਭਾਵੀ ਅਪਰਾਧਾਂ ਦੀ ਜਾਂਚ ਲਈ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ।