ਵੇਰਕਾ (ਅੰਮ੍ਰਿਤਸਰ), 14 ਅਕਤੂਬਰ (ਲਖਵਿੰਦਰ ਸਿੰਘ) - ਨਸ਼ੇ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ (ਝੋਟਾ) ਦੇ ਬੀਤੇ ਦਿਨੀਂ ਹੋਏ ਬਹੁਤ ਹੀ ਮੰਦਭਾਗੇ ਕਤਲ ਦੇ ਰੋਸ ਵਜੋਂ, 15 ਅਕਤੂਬਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਨੂੰ ਕਰਮਜੀਤ ਸਿੰਘ ਨੰਗਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਵਲੋਂ ਪੂਰਨ ਤੌਰ 'ਤੇ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਨੇ ਸਪੱਸ਼ਟ ਕੀਤਾ ਕਿ ਇਸ ਸੰਘਰਸ਼ ਤਹਿਤ ਅੰਮ੍ਰਿਤਸਰ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਿਆ ਜਾਵੇਗਾ ਅਤੇ ਸਾਰੇ ਇਲਾਕਾ ਨਿਵਾਸੀ ਤੇ ਜਥੇਬੰਦੀ ਫ਼ਤਹਿਗੜ੍ਹ ਚੂੜੀਆਂ ਰੋਡ ਬਾਈਪਾਸ ਉਪਰ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰੇਗੀ।
ਤਾਜ਼ਾ ਖ਼ਬਰਾਂ
Free
15 ਅਕਤੂਬਰ ਦੇ ਬੰਦ ਨੂੰ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਭਰਵਾਂ ਸਮਰਥਨ
ਵੇਰਕਾ (ਅੰਮ੍ਰਿਤਸਰ), 14 ਅਕਤੂਬਰ (ਲਖਵਿੰਦਰ ਸਿੰਘ) - ਨਸ਼ੇ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ (ਝੋਟਾ) ਦੇ ਬੀਤੇ...
ਅਜੀਤ ਡੈਸਕ
14-10-2026