14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਜਾਸਾਂਸੀ ਦਾਣਾ ਮੰਡੀ ਚ ਝੋਨੇ ਦੀ ਫਸਲ ਦੇ ਲੱਗੇ ਅੰਬਾਰ, ਚੁਕਾਈ ਨਾ ਹੋਣ ਕਾਰਨ ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ

ਰਾਜਾਸਾਂਸੀ (ਅੰਮ੍ਰਿਤਸਰ), 14 ਅਕਤੂਬਰ (ਹਰਦੀਪ ਸਿੰਘ ਖੀਵਾ) - ਕਸਬਾ ਰਾਜਾਸਾਂਸੀ ਦੀ ਦਾਣਾ ਮੰਡੀ ਚ ਝੋਨੇ (ਪਰਮਲ) ਦੀ ਫਸਲ ਦੇ ਵੱਡੇ ਵੱਡੇ ਅੰਬਾਰ ਲੱਗੇ...

ਅਜੀਤ ਡੈਸਕ 14-10-2026

ਰਾਜਾਸਾਂਸੀ (ਅੰਮ੍ਰਿਤਸਰ), 14 ਅਕਤੂਬਰ (ਹਰਦੀਪ ਸਿੰਘ ਖੀਵਾ) - ਕਸਬਾ ਰਾਜਾਸਾਂਸੀ ਦੀ ਦਾਣਾ ਮੰਡੀ ਚ ਝੋਨੇ (ਪਰਮਲ) ਦੀ ਫਸਲ ਦੇ ਵੱਡੇ ਵੱਡੇ ਅੰਬਾਰ ਲੱਗੇ ਹਨ, ਜਿਸ ਕਾਰਣ ਕਿਸਾਨ ਤੇ ਆੜ੍ਹਤੀ ਡਾਹਢੇ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਖ਼ਰੀਦ ਨਹੀਂ ਹੁੰਦੀ ਤਦ ਤੱਕ ਆੜ੍ਹਤੀ ਵੀ ਫ਼ਸਲ ਦੇ ਭਾਰ ਦਾ ਮੁੱਲ ਨਹੀਂ ਪਾਉਂਦੇ, ਕਿਉਂਕਿ ਜ਼ਿਆਦਾ ਲੰਮਾ ਪਿਆ ਝੋਨਾ ਸੁੱਕ ਜਾਂਦਾ ਹੈ ਤੇ ਉਹ ਘਾਟਾ ਕਿਸਾਨਾਂ ਦੇ ਪੱਲੇ ਹੀ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 15 ਦਿਨਾਂ ਤੋਂ ਰਾਜਾਸਾਂਸੀ ਮੰਡੀ ਵਿਚ 25700 ਤੋੜੇ ਖ਼ਰੀਦ ਹੋਈ ਹੈ ਤੇ ਲੋਡਿੰਗ ਕੇਵਲ 5950 ਤੋੜਿਆਂ ਦੀ ਹੀ ਕੀਤੀ ਗਈ ਹੈ। ਬਾਕੀ 19750 ਤੋੜਿਆ ਦੇ ਅੰਬਾਰ ਲੱਗੇ ਹੋਏ ਹਨ। ਕਿਸਾਨਾਂ ਤੇ ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ ਰਾਜਾਸਾਂਸੀ ਮੰਡੀ ਵਿਚੋਂ ਤੁਰੰਤ ਖਰੀਦ ਕਰਵਾਈ ਜਾਵੇ। 
ਇਸ ਤੋਂ ਇਲਾਵਾ ਇਸ ਮੰਡੀ ਵਿਚ ਕਿਸਾਨਾਂ ਲਈ ਬਣੇ ਸ਼ੈੱਡ ਦੇ ਮੰਦੜੇ ਹਾਲ ਹਨ। ਮਾਰਕੀਟ ਕਮੇਟੀ ਚੋਗਾਵਾਂ ਦੇ ਅਧੀਨ ਆਉਂਦੀ ਇਸ ਮੰਡੀ ਬਣਾਏ ਗਏ ਸ਼ੈੱਡ ਵਿਚ ਛੱਪੜ ਦੇ ਰੂਪ ਵਿਚ ਪਾਣੀ ਖੜ੍ਹਾ ਹੋਇਆ ਹੈ ਤੇ ਇਸ ਦੇ ਮੂਹਰੇ ਘਾਹ ਫੂਸ ਤੇ ਜੜ੍ਹੀ ਬੂਟੀਆਂ ਉੁੱਗੀਆਂ ਹਨ, ਜਿਸ ਕਾਰਨ ਫੈਲੀ ਬਦਬੂ ਦੌਰਾਨ ਮੱਛਰ ਦੀ ਭਰਮਾਰ ਹੈ ਤੇ ਕਿਸਾਨਾਂ ਦੇ ਬੈਠਣ ਲਈ ਕੋਈ ਢੁਕਵੀਂ ਥਾਂ ਨਹੀਂ ਹੈ। 
ਫ਼ਸਲ ਦੀ ਚੁਕਾਈ ਸੰਬੰਧੀ ਜਦ ਪਨਗਰੇਨ ਇੰਸਪੈਕਟਰ ਗਗਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਜਲਦੀ ਹੀ ਸਾਰੀ ਫ਼ਸਲ ਚੁਕਾਈ ਕੀਤੀ ਜਾਵੇਗੀ। ਸ਼ੈੱਡ ਸੰਬੰਧੀ ਜਦ ਮਾਰਕੀਟ ਕਮੇਟੀ ਚੋਗਾਵਾਂ ਦੇ ਸਕੱਤਰ ਹਰਪ੍ਰੀਤ ਸਿੰਘ ਭੁੱਲਰ ਨਾਲ ਗੱਲਬਾਤ ਤਾਂ ਉਨ੍ਹਾਂ ਕਿਹਾ ਕਿ ਇਹ ਖਸਤਾ ਹਾਲਤ ਵਿਚ ਹੋ ਗਿਆ ਤੇ ਨਵੇਂ ਸ਼ੈੱਡ ਦੀ ਤਜਵੀਜ਼ ਭੇਜੀ ਹੈ, ਪਰੰਤੂ ਸਾਫ਼ ਸਫ਼ਾਈ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਨੇ ਡੋਰ ਟੂ ਡੋਰ ਰਾਬਤਾ ਕੀਤਾ ਸ਼ੁਰੂ ਅਗਲੀ ਖ਼ਬਰ ਉਮਰ ਸਿਰਫ਼ ਇਕ ਨੰਬਰ! 68 ਸਾਲਾ Gurdev Singh ਨੇ ਵਧਾਇਆ Punjab ਦਾ ਮਾਣ