15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅੰਕਿਤਾ ਭੰਡਾਰੀ ਕਤਲ ਮਾਮਲਾ: ਮਾਪਿਆਂ ਦਾ ਦਿੱਲੀ ਵਿਚ ਪ੍ਰਦਰਸ਼ਨ, ਪੁਲਿਸ ਨੇ ‌ਹਿਰਾਸਤ ’ਚ ਲੈਣ ਤੋਂ 2 ਘੰਟੇ ਬਾਅਦ ਛੱਡਿਆ

ਨਵੀਂ ਦਿੱਲੀ, 15 ਅਕਤੂਬਰ- ਅੰਕਿਤਾ ਭੰਡਾਰੀ ਦੇ ਮਾਤਾ-ਪਿਤਾ, ਜੋ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਲਈ ਪ੍ਰਦਰਸ਼ਨ ਕਰ ਰਹੇ ਸਨ, ਨੂੰ ਵੀਰਵਾਰ ਸਵੇਰੇ 3:45 ਵਜੇ ਦੇ ਕਰੀਬ ਇੰਡੀਆ ਗੇਟ 'ਤੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।

ਅਜੀਤ ਡੈਸਕ 15-10-2026

ਨਵੀਂ ਦਿੱਲੀ, 15 ਅਕਤੂਬਰ- ਅੰਕਿਤਾ ਭੰਡਾਰੀ ਦੇ ਮਾਤਾ-ਪਿਤਾ, ਜੋ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਲਈ ਪ੍ਰਦਰਸ਼ਨ ਕਰ ਰਹੇ ਸਨ, ਨੂੰ ਵੀਰਵਾਰ ਸਵੇਰੇ 3:45 ਵਜੇ ਦੇ ਕਰੀਬ ਇੰਡੀਆ ਗੇਟ 'ਤੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਨੂੰ ਲਗਭਗ ਦੋ ਘੰਟੇ ਬਾਅਦ ਰਿਹਾਅ ਕਰ ਦਿੱਤਾ ਗਿਆ। ਕਾਂਗਰਸ ਨੇਤਾ ਪਵਨ ਖੇੜਾ ਅਤੇ ਹੋਰ ਕਾਰਕੁਨਾਂ ਨੂੰ ਵੀ ਉੱਥੇ ਹਿਰਾਸਤ ਵਿਚ ਲੈ ਲਿਆ ਗਿਆ। ਦਿੱਲੀ ਪੁਲਿਸ ਨੇ ਸੀ.ਆਰ.ਪੀ.ਐਫ. ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ। ਸਾਰੇ ਪ੍ਰਦਰਸ਼ਨਕਾਰੀਆਂ ਨੂੰ ਤਿਲਕ ਮਾਰਗ ਪੁਲਿਸ ਸਟੇਸ਼ਨ ਵਿਚ ਹਿਰਾਸਤ ਵਿਚ ਲਿਆ ਗਿਆ ਹੈ।

ਅੰਕਿਤਾ ਉੱਤਰਾਖੰਡ ਦੇ ਇਕ ਹੋਟਲ ਵਿਚ ਰਿਸੈਪਸ਼ਨਿਸਟ ਸੀ। 2022 ਵਿਚ ਇਕ ਵੀ.ਆਈ.ਪੀ. ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਵਿਚ ਸ਼ਾਮਿਲ ਵੀ.ਆਈ.ਪੀ. ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਅੰਕਿਤਾ ਦੇ ਪਰਿਵਾਰ ਨੇ ਇਸ ਮਾਮਲੇ ਵਿਚ ਦੁਸ਼ਯੰਤ ਕੁਮਾਰ ਗੌਤਮ ਦੀ ਭੂਮਿਕਾ 'ਤੇ ਲਗਾਤਾਰ ਸਵਾਲ ਉਠਾਏ ਹਨ। ਦੁਸ਼ਯੰਤ ਗੌਤਮ ਨੂੰ ਹਾਲ ਹੀ ਵਿਚ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਅੰਕਿਤਾ ਦਾ ਪਰਿਵਾਰ ਇੰਡੀਆ ਗੇਟ 'ਤੇ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਵੀ ਅੰਕਿਤਾ ਦੇ ਪਰਿਵਾਰ ਦੇ ਸਮਰਥਨ ਵਿਚ ਪ੍ਰਦਰਸ਼ਨ ਵਿਚ ਸ਼ਿਰਕਤ ਕੀਤੀ।

ਪਿਛਲੀ ਖ਼ਬਰ ਏਸ਼ਿਆਈ ਖੇਡਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਅੱਜ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਤਰਨਤਾਰਨ ’ਚ ਗੜ੍ਹੇਮਾਰੀ ਕਰਨ ਫ਼ਸਲਾਂ ਦਾ ਵੱਡਾ ਨੁਕਸਾਨ