15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਮਿੰਦਰ ਝੋਟਾ ਕਤਲ ਦੇ ਵਿਰੋਧ ਚ ਇਲਾਕੇ ਅੰਦਰ ਮੁਕੰਮਲ ਬੰਦ

ਕੋਟਲੀ ਸੂਰਤ ਮੱਲੀ ( ਗੁਰਦਾਸਪੁਰ ) 15 ਅਕਤੂਬਰ (ਕੁਲਦੀਪ ਸਿੰਘ ਨਾਗਰਾ) - ਨਸਿਆ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵਕ ਪਰਮਿੰਦਰ ਸਿੰਘ ਝੋਟਾ ਹੱਤਿਆਕਾਂਡ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਇਸ ਸਰਹੰਦੀ ਇਲਾਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ ਤੇ ਕਸਬਾ ਕੋਟਲੀ ਸੂਰਤ ਮੱਲੀ, ਅੱਡਾ ਬੋਹੜੀ, ਰਾਏਚੱਕ ਮੁਕੰਮਲ ਤੌਰ ਤੇ ਬੰਦ ਹਨ ਤੇ ਸੜਕਾਂ ਤੇ ਨਾ ਮਾਤਰ ਆਵਾਜਾਈ ਹੈ।

ਅਜੀਤ ਡੈਸਕ 15-10-2026

 ਕੋਟਲੀ ਸੂਰਤ ਮੱਲੀ ( ਗੁਰਦਾਸਪੁਰ ) 15 ਅਕਤੂਬਰ (ਕੁਲਦੀਪ ਸਿੰਘ ਨਾਗਰਾ) - ਨਸਿਆ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵਕ ਪਰਮਿੰਦਰ ਸਿੰਘ ਝੋਟਾ ਹੱਤਿਆਕਾਂਡ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਇਸ ਸਰਹੰਦੀ ਇਲਾਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ ਤੇ ਕਸਬਾ ਕੋਟਲੀ ਸੂਰਤ ਮੱਲੀ, ਅੱਡਾ ਬੋਹੜੀ, ਰਾਏਚੱਕ ਮੁਕੰਮਲ ਤੌਰ ਤੇ ਬੰਦ ਹਨ ਤੇ ਸੜਕਾਂ ਤੇ ਨਾ ਮਾਤਰ ਆਵਾਜਾਈ ਹੈ।   ਬੰਦ ਦੇ ਸੱਦੇ ਨੂੰ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀ ਹਮਾਇਤ ਦਿੱਤੀ ਗਈ ਹੈ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਗਿਆ ਹੈ ਇਲਾਕੇ ਦੇ ਸਾਰੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਮੁਕੰਮਲ ਤੌਰ ਤੇ ਬੰਦ ਹਨ।

ਪਿਛਲੀ ਖ਼ਬਰ ਫਤਿਹਗੜ੍ਹ ਚੂੜੀਆਂ ਦੇ ਦਿਹਾਤੀ ਖੇਤਰ ਅਤੇ ਮੇਨ ਸੜਕਾਂ ਉੱਪਰ ਪੈਂਦੇ ਅੱਡਿਆਂ ਉੱਪਰ ਮੁਕੰਮਲ ਬੰਦ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਚ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ