ਸਰਦੂਲਗੜ੍ਹ 15 ਅਕਤੂਬਰ (ਜੀ.ਐਮ ਅਰੋੜਾ) - ਨਸ਼ਿਆਂ ਵਿਰੁੱਧ ਡੱਟ ਕੇ ਲੜਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਸਰਦੂਲਗੜ੍ਹ ਸ਼ਹਿਰ ਅਤੇ ਨਾਲ ਲੱਗਦੇ ਕਸਬੇ ਅਤੇ ਪਿੰਡਾਂ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਜਿਸ ਦੌਰਾਨ ਅੱਜ ਸਵੇਰ ਤੋਂ ਹੀ ਇਲਾਕੇ ਦੀਆਂ ਸਿੱਖ ਸੰਗਤਾਂ ਤੋਂ ਇਲਾਵਾ ਦੁਕਾਨਦਾਰਾਂ ਵਪਾਰੀਆਂ ਅਤੇ ਮਜ਼ਦੂਰਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਸਰਦੂਲਗੜ੍ਹ ਸ਼ਹਿਰ ਹਾਈਵੇ ਰੋਡ ਤੇ ਲਾਏ ਧਰਨੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਕੇ ਪੂਰਨ ਸਹਿਯੋਗ ਦਿੱਤਾ ਜਿੱਥੇ ਸ਼ਹਿਰ ਅੰਦਰ ਪੂਰਨ ਤੌਰ ਤੇ ਦੁਕਾਨਾਂ ਬੰਦ ਸਨ ਉੱਥੇ ਅੱਜ ਮੈਡੀਕਲ ਸਟੋਰ ਵੀ ਬੰਦ ਰਹੇ। ਰੋਸ ਧਰਨੇ ਵਿੱਚ ਵੱਖ ਵੱਖ ਆਗੂਆਂ ਨੇ ਪਰਵਿੰਦਰ ਝੋਟਾ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਉੱਥੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਗਈ ਜਿਸ ਦੇ ਰਾਜ ਦੌਰਾਨ ਨਸ਼ਿਆਂ ਦਾ ਵੱਡੇ ਪੱਧਰ ਤੇ ਵਾਧਾ ਹੋ ਰਿਹਾ ਹੈ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ।
ਤਾਜ਼ਾ ਖ਼ਬਰਾਂ
Free
ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਸਰਦੂਲਗੜ ਸ਼ਹਿਰ ਸਮੇਤ ਇਲਾਕੇ ਅੰਦਰ ਪੂਰਨ ਬੰਦ ਰਿਹਾ
ਸਰਦੂਲਗੜ੍ਹ 15 ਅਕਤੂਬਰ (ਜੀ.ਐਮ ਅਰੋੜਾ) - ਨਸ਼ਿਆਂ ਵਿਰੁੱਧ ਡੱਟ ਕੇ ਲੜਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਸਰਦੂਲਗੜ੍ਹ ਸ਼ਹਿਰ ਅਤੇ ਨਾਲ ਲੱਗਦੇ ਕਸਬੇ ਅਤੇ ਪਿੰਡਾਂ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਜਿਸ ਦੌਰਾਨ ਅੱਜ ਸਵੇਰ ਤੋਂ ਹੀ ਇਲਾਕੇ ਦੀਆਂ ਸਿੱਖ ਸੰਗਤਾਂ ਤੋਂ ਇਲਾਵਾ
ਅਜੀਤ ਡੈਸਕ
15-10-2026