17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਿਵਲ ਹਸਪਤਾਲ ਮਾਨਸਾ ਪੁੱਜੇ ਵਿਧਾਇਕ ਡਾ. ਸਿੰਗਲਾ ਖ਼ਿਲਾਫ਼ ਨਾਅਰੇਬਾਜ਼ੀ

ਮਾਨਸਾ, 17 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਿਵਲ ਹਸਪਤਾਲ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ’ਚ ਜ਼ਖ਼ਮੀ 2 ਸਾਥੀਆਂ ਦਾ ਡਾ. ਵਿਜੇ ਸਿੰਗਲਾ ਮਾਨਸਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਦ ਪਤਾ ਲੈ ਕੇ ਬਾਹਰ ਆਏ

ਅਜੀਤ ਡੈਸਕ 17-10-2026

ਮਾਨਸਾ, 17 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਿਵਲ ਹਸਪਤਾਲ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ’ਚ ਜ਼ਖ਼ਮੀ 2 ਸਾਥੀਆਂ ਦਾ ਡਾ. ਵਿਜੇ ਸਿੰਗਲਾ ਮਾਨਸਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਦ ਪਤਾ ਲੈ ਕੇ ਬਾਹਰ ਆਏ ਤਾਂ ਉੱਥੇ ਮੌਜੂਦ ਝੋਟਾ ਦੇ ਸਮਰਥਕਾਂ ਨੇ ਵਿਧਾਇਕ ਦੀ ਗੱਡੀ ਨੂੰ ਘੇਰ ਲਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਜ਼ਾਹਿਰ ਕੀਤਾ। ਸਮਰਥਕ ਕੁਝ ਨਿਹੰਗ ਸਿੰਘਾਂ ਨੇ ਡਾ. ਸਿੰਗਲਾ ਦੇ ਹਸਪਤਾਲ ਵਿਚ ਆਉਣ ’ਤੇ ਇਤਰਾਜ਼ ਜ਼ਾਹਿਰ ਕੀਤਾ ਅਤੇ ਉਨ੍ਹਾਂ ਕਿਹਾ ਕਿ ਡਾ. ਸਿੰਗਲਾ ਇੱਥੇ ਆ ਕੇ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੀ ਮੌਜੂਦ ਸਨ। ਇਸ ਮੌਕੇ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੀ ਗੱਡੀ ਨੂੰ ਤਣਾਅ ਭਰੇ ਮਾਹੌਲ ’ਚੋਂ ਬਾਹਰ ਕੱਢਿਆ।

ਪਿਛਲੀ ਖ਼ਬਰ ਫੌਜ ਨੇ ਮੁਕਾਬਲੇ ਦੌਰਾਨ 2 ਅੱਤਵਾਦੀ ਕੀਤੇ ਢੇਰ ਅਗਲੀ ਖ਼ਬਰ ਜਲੰਧਰ ਵਿਚ ਸ਼ਮਸ਼ਾਨਘਾਟਾਂ ਲਈ ਸੰਸਦ ਮੈਂਬਰ ਅਸ਼ੋਕ ਮਿੱਤਲ ਵਲੋਂ ਐਮ.ਪੀ. ਫੰਡ ਜਾਰੀ