17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ਵਿਚ ਮਚੀ ਭਗਦੜ, ਕਰੀਬ 35 ਲੋਕ ਜ਼ਖ਼ਮੀ

ਕੋਲਕਾਤਾ, 17 ਅਕਤੂਬਰ- ਉੱਤਰੀ ਕੋਲਕਾਤਾ ਦੇ ਚੋਰਬਗਾਨ ਦੁਰਗਾ ਪੂਜਾ ਪੰਡਾਲ ਵਿਚ ਸ਼ਨਿੱਚਰਵਾਰ ਨੂੰ ਭਾਰੀ...

ਅਜੀਤ ਡੈਸਕ 17-10-2026

ਕੋਲਕਾਤਾ, 17 ਅਕਤੂਬਰ- ਉੱਤਰੀ ਕੋਲਕਾਤਾ ਦੇ ਚੋਰਬਗਾਨ ਦੁਰਗਾ ਪੂਜਾ ਪੰਡਾਲ ਵਿਚ ਸ਼ਨਿੱਚਰਵਾਰ ਨੂੰ ਭਾਰੀ ਭੀੜ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਇਸ ਘਟਨਾ ਵਿਚ ਘੱਟੋ-ਘੱਟ 35 ਲੋਕ ਜ਼ਖਮੀ ਅਤੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਹਸਪਤਾਲ ਪਹੁੰਚੇ ਹਨ।  

ਇਕ ਸੀਨੀਅਰ ਅਧਿਕਾਰੀ ਅਨੁਸਾਰ, ਮੀਂਹ ਸ਼ੁਰੂ ਹੁੰਦੇ ਹੀ ਪੰਡਾਲ ਦੇ ਬਾਹਰ ਦਰਸ਼ਨਾਂ ਲਈ ਉਡੀਕ ਕਰ ਰਹੀ ਭੀੜ ਅਚਾਨਕ ਅੱਗੇ ਵਧਣ ਲੱਗੀ। ਇਸ ਦੌਰਾਨ ਕਈ ਲੋਕ ਸੜਕ 'ਤੇ ਡਿੱਗ ਪਏ, ਜਿਸ ਕਾਰਨ ਉੱਥੇ ਭਗਦੜ ਵਰਗੇ ਹਾਲਾਤ ਬਣ ਗਏ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੱਛਮੀ ਬੰਗਾਲ ਦੇ ਸਿਹਤ ਮੰਤਰੀ ਸਰਦਵਤ ਮੁਖਰਜੀ ਅਤੇ ਹੋਰ ਸੀਨੀਅਰ ਅਧਿਕਾਰੀ ਹਸਪਤਾਲ ਪਹੁੰਚੇ। ਸਥਿਤੀ ਨੂੰ ਸੰਭਾਲਣ ਅਤੇ ਰਾਹਤ ਕਾਰਜਾਂ ਲਈ ਮੌਕੇ 'ਤੇ ਆਫ਼ਤ ਪ੍ਰਬੰਧਨ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ।

ਇਸ ਘਟਨਾ 'ਤੇ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਚੋਰਬਗਾਨ ਪੂਜਾ ਪੰਡਾਲ ਵਿਚ ਭਗਦੜ ਵਰਗੀ ਸਥਿਤੀ ਬਾਰੇ ਜਾਣ ਕੇ ਉਨ੍ਹਾਂ ਨੂੰ ਡੂੰਘਾ ਦੁੱਖ ਅਤੇ ਸਦਮਾ ਪਹੁੰਚਿਆ ਹੈ।

ਉਨ੍ਹਾਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਮਾਂ ਦੁਰਗਾ ਅੱਗੇ ਅਰਦਾਸ ਕੀਤੀ ਅਤੇ ਇਸ ਮੁਸ਼ਕਲ ਸਮੇਂ ਵਿਚ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਹੌਸਲਾ ਅਤੇ ਤਾਕਤ ਮਿਲਣ ਦੀ ਕਾਮਨਾ ਕੀਤੀ।

ਪਿਛਲੀ ਖ਼ਬਰ ਭਾਰਤ ਬਨਾਮ ਵੈਸਟਇੰਡੀਜ਼ 5ਵਾਂ ਟੀ-20: ਪੰਜਵਾਂ ਟੀ-20 ਮੈਚ ਮੀਂਹ ਕਾਰਨ ਰੱਦ ਅਗਲੀ ਖ਼ਬਰ ਅਮਰਦੀਪ ਸਿੰਘ ਗਰੇਵਾਲ ਨੂੰ ਈਡੀ ਨੇ ਕੀਤਾ ਰਿਹਾਅ, ਅਗਲੇ ਹਫ਼ਤੇ ਕੀਤੀ ਜਾਵੇਗੀ ਪੁੱਛਗਿੱਛ