18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਸਬਾ ਚੋਗਾਵਾਂ 'ਚ ਗੱਠਾਂ ਵਾਲੀ ਟਰਾਲੀ ਨੂੰ ਅੱਗ ਲੱਗਣ ਕਾਰਨ ਮਚੀ ਅਫ਼ਰਾ-ਤਫ਼ਰੀ

ਚੋਗਾਵਾਂ/ਅੰਮ੍ਰਿਤਸਰ, 18 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਵਿਖੇ ਅੰਮ੍ਰਿਤਸਰ ਤੋਂ ਅਟਾਰੀ ਜਾਂਦੇ ਬਾਈਪਾਸ...

ਅਜੀਤ ਡੈਸਕ 18-10-2026

ਚੋਗਾਵਾਂ/ਅੰਮ੍ਰਿਤਸਰ, 18 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਵਿਖੇ ਅੰਮ੍ਰਿਤਸਰ ਤੋਂ ਅਟਾਰੀ ਜਾਂਦੇ ਬਾਈਪਾਸ ਦੇ ਰਿਹਾਇਸ਼ੀ ਇਲਾਕੇ ਦੇ ਨਜ਼ਦੀਕ ਉਸ ਸਮੇਂ ਅਫ਼ਰਾ-ਤਫ਼ਰੀ ਮਚੀ, ਜਦੋਂ ਪਰਾਲੀ ਦੀਆਂ ਗੱਠਾਂ ਨਾਲ ਲੱਦੀ ਇਕ ਟਰਾਲੀ ਨੂੰ ਬਿਜਲੀ ਦੀਆਂ ਨੀਵੀਆਂ ਤਾਰਾਂ ਟਕਰਾਉਣ ਕਾਰਨ ਅਚਾਨਕ ਭਿਆਨਕ ਅੱਗ ਲੱਗ ਗਈ। ਤਾਰਾਂ ਨੀਵੀਆਂ ਹੋਣ ਕਾਰਨ ਵਾਪਰੇ ਇਸ ਹਾਦਸੇ ਸਬੰਧੀ ਪਤਾ ਲੱਗਦਿਆਂ ਹੀ ਆਸ-ਪਾਸ ਦੇ ਰਿਹਾਇਸ਼ੀ ਇਲਾਕੇ ਅਤੇ ਮਹੱਲੇ ਵਿਚ ਹੜਕੰਪ ਮਚ ਗਿਆ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਹੱਲਾ ਵਾਸੀਆਂ ਨੇ ਤੁਰੰਤ ਵੱਡੀ ਸੂਝ-ਬੂਝ ਅਤੇ ਹਿੰਮਤ ਦਿਖਾਉਂਦੇ ਹੋਏ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਲੋਕਾਂ ਦੇ ਸਾਂਝੇ ਯਤਨਾਂ ਸਦਕਾ ਅੱਗ 'ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਗਿਆ। ਇਸ ਦੌਰਾਨ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ, ਅੱਗ ਤੇ ਕਾਬੂ ਪਾਉਂਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਸ ਮੌਕੇ ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਕੁਲਦੀਪ ਸਿੰਘ, ਬਾਬਾ ਵਰਿੰਦਰ ਸਿੰਘ, ਗੁਰਭੇਜ ਸਿੰਘ ਸੋਨਾ, ਗੁਲਜਾਰ ਸਿੰਘ, ਸ਼ੇਰ ਸਿੰਘ, ਬਾਊ, ਕਵਲਜੀਤ ਸਿੰਘ, ਧਰਮਿੰਦਰ ਪਹਿਲਵਾਨ ਸਮੇਤ ਹੋਰਨਾਂ ਮਹੱਲਾ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਰਿਹਾਇਸ਼ੀ ਇਲਾਕੇ ਵਿਚ ਲੰਘਦੀਆਂ ਬਿਜਲੀ ਦੀਆਂ ਇਨ੍ਹਾਂ ਨੀਵੀਆਂ ਤਾਰਾਂ ਨੂੰ ਤੁਰੰਤ ਉੱਚਾ ਕੀਤਾ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੇ ਕਿਸੇ ਹੋਰ ਖ਼ਤਰਨਾਕ ਹਾਦਸੇ ਤੋਂ ਬਚਿਆ ਜਾ ਸਕੇ।

ਪਿਛਲੀ ਖ਼ਬਰ ਪਿੰਡ ਲੱਖਣਪਾਲ ਵਿਚ ਕਾਰ ਵਿਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਭੇਟ ਚੜਨ ਦੀ ਚਰਚਾ ਅਗਲੀ ਖ਼ਬਰ ਮੁੰਬਈ ਵਿਚ ਟਾਈਗਰ ਸ਼ਰਾਫ 'ਤੇ ਫਾਇਰਿੰਗ