19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਰਵਿੰਦਰ ਝੋਟਾ ਕਤਲ ਵਿਰੁੱਧ ਲਾਹਨਤੀ ਪੱਤਰ ਦੇਣ ਜਾ ਰਹੇ ਜਨਤਕ ਆਗੂਆਂ ਨੂੰ ਪੁਲਿਸ ਨੇ ਰੋਕਿਆ

ਫ਼ਿਰੋਜ਼ਪੁਰ, 19 ਅਕਤੂਬਰ (ਗੁਰਿੰਦਰ ਸਿੰਘ) - ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮਾਨਸਾ ਵਿਖੇ ਗੋਲੀਆਂ ਮਾਰ ਕੇ

ਅਜੀਤ ਡੈਸਕ 19-10-2026

ਫ਼ਿਰੋਜ਼ਪੁਰ, 19 ਅਕਤੂਬਰ (ਗੁਰਿੰਦਰ ਸਿੰਘ) - ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮਾਨਸਾ ਵਿਖੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਵਿਰੋਧ ਵਿਚ ਜਨਤਕ ਜਥੇਬੰਦੀਆਂ ਵਲੋਂ ਦਿੱਤੇ ਸੱਦੇ ਤਹਿਤ ਅੱਜ ਫ਼ਿਰੋਜ਼ਪੁਰ ਵਿਚ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਲਾਹਨਤੀ ਪੱਤਰ ਸੌਂਪਣ ਲਈ ਉਨ੍ਹਾਂ ਦੇ ਦਫ਼ਤਰ ਪਹੁੰਚੇ, ਪਰ ਪੁਲਿਸ ਨੇ ਸਖ਼ਤ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਰੋਕ ਲਿਆ।ਡੀ.ਐੱਸ.ਪੀ. ਸਿਟੀ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਵਿਧਾਇਕ ਦੇ ਦਫ਼ਤਰ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ ਅਤੇ ਦਫ਼ਤਰ ਨੂੰ ਪੁਲਿਸ ਨੇ ਘੇਰੇ ਵਿਚ ਲਿਆ ਹੋਇਆ ਹੈ। ਜਥੇਬੰਦੀਆਂ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਮਾਨਸਾ ਮੋਰਚੇ ਦੇ ਸੱਦੇ ਅਨੁਸਾਰ ਦੁਪਹਿਰ ਤਿੰਨ ਵਜੇ ਤੱਕ ਧਰਨੇ ’ਤੇ ਬੈਠੇ ਰਹਿਣਗੇ ਅਤੇ ਵਿਧਾਇਕ ਨੂੰ ਲਾਹਨਤੀ ਪੱਤਰ ਸੌਂਪਣ ਤੋਂ ਬਾਅਦ ਹੀ ਵਾਪਸ ਜਾਣਗੇ।

ਪਿਛਲੀ ਖ਼ਬਰ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ, ਇਕ ਕਿਸਾਨ ਆਗੂ ਜ਼ਖ਼ਮੀ ਅਗਲੀ ਖ਼ਬਰ ਟਾਈਗਰ ਸ਼ਰੌਫ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ 'ਚ ਬਿਸ਼ਨੋਈ ਗਰੋਹ ਦਾ ਹੱਥ ਹੈ - ਰਾਮਦਾਸ ਅਠਾਵਲੇ