ਚੰਡੀਗੜ੍ਹ, 19 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਤਿਮ ਸ਼ਾਹ ਨੂੰ ਪੱਤਰ ਲਿਖ ਕਿਹਾ ਕਿ 13 ਅਕਤੂਬਰ ਨੂੰ ਮਾਨਸਾ ਵਿਖੇ ਫੇਸਬੁੱਕ ਲਾਈਵ ਦੌਰਾਨ ਐਂਟੀ ਡਰੱਗ ਐਕਟੀਵਿਸਟ 'ਪਰਵਿੰਦਰ ਸਿੰਘ ਝੋਟਾ' ਦਾ ਦਿਨ-ਦਹਾੜੇ ਅਤੇ ਬਿਨਾਂ ਕਿਸੇ ਡਰ ਦੇ ਕੀਤਾ ਗਿਆ ਕਤਲ ਪੰਜਾਬ ਵਿਚ ਨਸ਼ੇ ਦੀ ਤਬਾਹੀ ਅਤੇ ਕਾਨੂੰਨ-ਵਿਵਸਥਾ ਦੇ ਮੁਕੰਮਲ ਪਤਨ ਦੀ ਕੋੜ੍ਹੀ ਸੱਚਾਈ ਨੂੰ ਬੇਨਕਾਬ ਕਰਦਾ ਹੈ।
ਝੋਟੇ ਵਲੋਂ ਪੁਲਿਸ ਨੂੰ ਨਸ਼ੇ ਦੀ ਵਿਕਰੀ ਬਾਰੇ ਵਾਰ-ਵਾਰ ਇਤਲਾਹ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਥੋਂ ਤੱਕ ਕਿ 'ਕਾਤਲ' ਕੈਮਿਸਟ 'ਤੇ 10 ਵਾਰ ਛਾਪੇਮਾਰੀ ਕਰਨ ਦੇ ਬਾਵਜੂਦ ਉਸ ਨੂੰ ਅਸਲਾ ਲਾਇਸੈਂਸ ਜਾਰੀ ਕੀਤਾ ਗਿਆ। ਕਿਉਂ? ਕਿਵੇਂ? ਇਹ ਪੰਜਾਬ ਵਿਚ ਨਸ਼ਾ ਮਾਫ਼ੀਆ ਦੇ ਪੁਲਿਸ ਅਤੇ ਸੱਤਾਧਾਰੀ ਲੋਕਾਂ ਨਾਲ ਕਥਿਤ ਗਠਜੋੜ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਸਰਕਾਰ ਵਿਚ ਕੌਣ ਅਜਿਹੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ?
ਜਦੋਂ ਮੁੱਖ ਮੰਤਰੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਵਿਦੇਸ਼ਾਂ ਵਿਚ ਜਸ਼ਨ ਮਨਾਉਣ ਨੂੰ ਤਰਜੀਹ ਦਿੰਦਾ ਹੈ, ਤਾਂ ਪੰਜਾਬ ਦਾ ਵਸਨੀਕ ਇਥੋਂ ਦੀ ਪੁਲਿਸ ਫ਼ੋਰਸ ਤੋਂ ਹੋਰ ਕੀ ਉਮੀਦ ਕਰ ਸਕਦਾ ਹੈ ਜੋ ਇੱਕ ਨੌਜਵਾਨ ਵਲੋਂ ਨਸ਼ਾ ਵੇਚਣ ਵਾਲਿਆਂ ਤੱਕ ਪਹੁੰਚਾਉਣ ਦੀ ਪੇਸ਼ਕਸ਼ ਕਰਨ ਦੇ ਬਾਵਜੂਦ ਬੇਪਰਵਾਹ ਨਜ਼ਰ ਆਉਂਦੀ ਹੈ? ਕਿੰ
ਹੁਣ ਜਦ ਪੰਜਾਬ ਦੀ 'ਝਾੜੂ' ਸਰਕਾਰ ਝੋਟੇ ਦੇ ਕਤਲ ਵਿਚ ਭਾਗੀਦਾਰ ਹੈ ਅਤੇ ਪੰਜਾਬ ਦੇ ਲੋਕ ਗੁਰੂ-ਦੋਖੀ ਭਗਵੰਤ ਮਾਨ ਤੋਂ ਵਿਸ਼ਵਾਸ ਗੁਆ ਚੁੱਕੇ ਹਨ, ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਨ੍ਹਾਂ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਨਸ਼ਿਆਂ ਦੇ ਫ਼ੈਲ ਚੁੱਕੇ ਕਾਰੋਬਾਰ ਦੀ ਇਕ ਨਿਰਪੱਖ ਸੀ.ਬੀ.ਆਈ. ਜਾਂਚ ਦੇ ਹੁਕਮ ਦਿੱਤੇ ਜਾਣ। ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਚੁੱਪ ਕਰਵਾਉਣ ਵਾਲਿਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ!
ਪੰਜਾਬ ਦਾ ਭਵਿੱਖ ਨਸ਼ਾ ਮਾਫ਼ੀਆ ਦੇ ਰਹਿਮੋ-ਕਰਮ 'ਤੇ ਨਹੀਂ ਛੱਡਿਆ ਜਾ ਸਕਦਾ, ਜਦੋਂ ਕਿ ਇਸ ਦਾ ਪਰਦਾਫ਼ਾਸ਼ ਕਰਨ ਦੀ ਹਿੰਮਤ ਕਰਨ ਵਾਲਿਆਂ ਨੂੰ ਆਪਣੀਆਂ ਜਾਨਾਂ ਦੇ ਕੇ ਕੀਮਤ ਚੁਕਾਉਣੀ ਪੈ ਰਹੀ ਹੈ।
ਤਾਜ਼ਾ ਖ਼ਬਰਾਂ
Free
ਹਰਸਿਮਰਤ ਕੌਰ ਬਾਦਲ ਵਲੋਂ ਅਮਿਤ ਸ਼ਾਹ ਨੂੰ ਪੱਤਰ ਲਿਖ ਪਰਵਿੰਦਰ ਝੋਟਾ ਹੱਤਿਆਕਾਂਡ ਨੂੰ ਲੈ ਕੇ ਨਿਰਪੱਖ ਸੀ.ਬੀ.ਆਈ. ਜਾਂਚ ਦੀ ਅਪੀਲ
ਚੰਡੀਗੜ੍ਹ, 19 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਤਿਮ ਸ਼ਾਹ ਨੂੰ ਪੱਤਰ ਲਿਖ ਕਿਹਾ ਕਿ 13 ਅਕਤੂਬਰ ਨੂੰ ਮਾਨਸਾ...
ਅਜੀਤ ਡੈਸਕ
19-10-2026