21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਿਕਰਮ ਮਜੀਠੀਆ ਮਾਨਹਾਨੀ ਕੇਸ - ਲੁਧਿਆਣਾ ਦੀ ਅਦਾਲਤ 'ਚ ਪੇਸ਼ ਹੋਏ ਸੰਜੇ ਸਿੰਘ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ/ਰੂਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ ਮਾਨਹਾਨੀ...

ਅਜੀਤ ਡੈਸਕ 21-10-2026

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ/ਰੂਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ ਮਾਨਹਾਨੀ ਦੇ ਕੇਸ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਅੱਜ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਏ। ਮਾਮਲੇ ਵਿਚ ਕੋਰਟ ਨੇ ਅਗਲੀ ਤਾਰੀਖ 10 ਨਵੰਬਰ, 2026 ਪਾ ਦਿਤੀ ਹੈ। 
ਇਸ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਸੰਜੇ ਸਿੰਘ ਨੇ ਕਿਹਾ ਕਿ ਜਿਸ ਮਾਮਲੇ ਦੇ ਅਗਲੇ ਦਿਨ 10 ਨਵੰਬਰ, 2026 ਨੂੰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਰਹੇ ਹਨ ਅਤੇ ਸੂਬੇ ਅੰਦਰ ਨਸ਼ਾ ਲਿਆਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਨਸ਼ਾ ਪੰਜਾਬ ਕਿਵੇਂ ਪਹੁੰਚ ਰਿਹਾ ਹੈ? ਅਮਿਤ ਸ਼ਾਹ ਨੂੰ ਨਸ਼ੇ ਦੀ ਸਮੱਸਿਆ ਬਾਰੇ ਜਵਾਬ ਦੇਣਾ ਚਾਹੀਦਾ ਹੈ। ਖੁਦ ਐਨ.ਆਈ.ਏ. ਵਲੋਂ ਅਦਾਲਤ ਵਿਚ ਗੁਜਰਾਤ ਦੀ ਬੰਦਰਗਾਹ ਤੇ ਨਸ਼ਾ ਪਹੁੰਚਣ ਦਾ ਮੁੱਦਾ ਚੁੱਕਿਆ ਗਿਆ ਹੈ, ਜਿਹੜਾ ਪੈਸਾ ਪਾਕਿਸਤਾਨ ਵਿਚ ਅੱਤਵਾਦ ਲਈ ਵਰਤਿਆ ਜਾ ਰਿਹਾ ਹੈ।  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਏਅਰਪੋਰਟ ਤੇ ਰੋਕਾਂ ਬਾਰੇ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਭਾਜਪਾ ਦਾ ਵੱਸ ਚੱਲੇ ਤਾਂ ਉਹ ਆਪ ਆਗੂਆਂ  ਨੂੰ ਮਾਰ ਦੇਵੇ।ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਵੀਅਤਨਾਮ ਫੇਰੀ ਬਾਰੇ ਉਨ੍ਹਾਂ ਨੇ ਕੁਛ ਵੀ ਬੋਲਣ ਤੋਂ ਮਨਾ ਕਰ ਦਿੱਤਾ।

ਪਿਛਲੀ ਖ਼ਬਰ ਬੈਂਕ ਕਰਮਚਾਰੀਆ ਵਲੋ ਧਰਨਾ ਅਗਲੀ ਖ਼ਬਰ ਰੇਲਵੇ ਪੁਲ ਹੇਠਾਂ ਬਣੇ ਕਮਰੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ