22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਝੋਟੇ ਦੀ ਪਤਨੀ ਮਨਪ੍ਰੀਤ ਕੌਰ ਨੂੰ ਚੋਣ ਲੜਾ ਕੇ ਵਿਧਾਇਕ ਬਣਾਇਆ ਜਾਵੇ– ਬਾਬਾ ਰਾਜ ਰਾਮ

ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਕੌਮੀ ਇਨਸਾਫ਼ ਮੋਰਚੇ ਦੇ ਆਗੂ ਨਿਹੰਗ ਬਾਬਾ ਰਾਜਾ ਰਾਮ ਸਿੰਘ ਨੇ...

ਅਜੀਤ ਡੈਸਕ 22-10-2026

ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਕੌਮੀ ਇਨਸਾਫ਼ ਮੋਰਚੇ ਦੇ ਆਗੂ ਨਿਹੰਗ ਬਾਬਾ ਰਾਜਾ ਰਾਮ ਸਿੰਘ ਨੇ ਤਿੰਨਕੋਨੀ ਮਾਨਸਾ ਵਿਖੇ ਇਨਸਾਫ਼ ਧਰਨੇ ਨੂੰ ਸੰਬੋਧਨ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਪਰਵਿੰਦਰ ਸਿੰਘ ਝੋਟੇ ਦੀ ਪਤਨੀ ਬੀਬੀ ਮਨਪ੍ਰੀਤ ਕੌਰ ਨੂੰ ਆਉਂਦੀ ਵਿਧਾਨ ਸਭਾ ਚੋਣ ਜਿੱਤਾ ਕੇ ਤਾਕਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੋਲ ਤਾਕਤ ਹੋਵੇਗੀ ਤਾਂ ਫਿਰ ਸਾਨੂੰ ਇਨਸਾਫ਼ ਲੈਣ ਲਈ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਧਰਨੇ-ਮੁਜਾਹਰੇ ਲਗਾਉਣੇ ਪੈਣਗੇ।

ਉਨ੍ਹਾਂ ਕਿਹਾ ਕਿ ਮਨਪ੍ਰੀਤ ਕੌਰ ਦੇ ਐਮ.ਐਲ.ਏ. ਹੁੰਦਿਆਂ ਮਾਨਸਾ ’ਚ ਕੋਈ ਤਸਕਰ ਨਸ਼ਾ ਨਹੀਂ ਵੇਚ ਸਕੇਗਾ। ਉਨ੍ਹਾਂ ਝੋਟੇ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ ਨੂੰ ਵੀ ਅਪੀਲ ਕੀਤੀ ਕਿ ਭਾਵੇਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਹ ਮਨਪ੍ਰੀਤ ਕੌਰ ਨੂੰ ਚੋਣ ਲੜਨ ਤੋਂ ਨਾ ਰੋਕਣ। ਨਿਹੰਗ ਬਾਬਾ ਰਾਜਾ ਰਾਮ ਸਿੰਘ ਨੇ ਕਿਹਾ ਕਿ ਛੇਤੀ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਰਚ ਕੱਢਿਆ ਜਾਵੇਗਾ, ਜਿਸ ’ਚ ਭੀਮ ਸਿੰਘ ਵੀ ਸ਼ਾਮਲ ਹੋਣਗੇ ਤੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਨਸ਼ੇ ਰੋਕਣ ਲਈ ਅਪੀਲਾਂ ਕੀਤੀਆਂ ਜਾਣਗੀਆਂ ਅਤੇ ਤਸਕਰਾਂ ਖ਼ਿਲਾਫ਼ ਵੀ ਲਾਮਬੰਦੀ ਕੀਤੀ ਜਾਵੇਗੀ।

ਪਿਛਲੀ ਖ਼ਬਰ ਸ਼੍ਰੀਲੰਕਾ ਦੀ ਇਤਿਹਾਸਕ ਜਿੱਤ ! ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾਇਆ, ਵਨਡੇ ਦਾ ਦੂਜਾ ਸਭ ਤੋਂ ਵੱਡਾ ਰਨ ਚੇਜ਼ ਅਗਲੀ ਖ਼ਬਰ ਹਾਦਸੇ ’ਚ ਮਿ੍ਤਕ ਪਤਨੀ ਤੋਂ ਬਾਅਦ ਜ਼ਖਮੀ ਪਤੀ ਨੇ ਵੀ ਤੋੜਿਆ ਦਮ