24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰਾਜਪੁਰਾ ਬਾਰਿਸ਼ ਪੈਣ ਨਾਲ ਕਿਸਾਨਾਂ ਦੀ ਵਧੀ ਚਿੰਤਾ

ਰਾਜਪੁਰਾ (ਪਟਿਆਲਾ), 23 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਵਿਖੇ ਬੀਤੀ ਦੇਰ ਸ਼ਾਮ ਤੋਂ ਹਵਾ ਚੱਲਣੀ...

ਅਜੀਤ ਡੈਸਕ 24-10-2026

ਰਾਜਪੁਰਾ (ਪਟਿਆਲਾ), 23 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਵਿਖੇ ਬੀਤੀ ਦੇਰ ਸ਼ਾਮ ਤੋਂ ਹਵਾ ਚੱਲਣੀ ਸ਼ੁਰੂ ਹੋ ਗਈ ਸੀ ਅਤੇ ਵੇਖਦੇ ਵੇਖਦੇ ਹਵਾ ਨੇ ਤੇਜ਼ੀ ਫੜ ਲਈ ਅਤੇ ਉਸ ਤੋਂ ਬਾਅਦ ਕਰੀਬ ਸਾਢੇ ਕੁ 9 ਵਜੇ ਬਾਰਿਸ਼ ਪੈਣੀ ਸ਼ੁਰੂ ਹੋ ਗਈ ਇਸ ਬਾਰਿਸ਼ ਨਾਲ ਜਿੱਥੇ ਮੌਸਮ ਠੰਡਾ ਹੋ ਗਿਆ ਹੈ ਉੱਥੇ ਹੀ ਕਿਸਾਨਾਂ ਦਾ ਝੋਨਾ ਹਾਲੇ ਖੇਤਾਂ ਵਿਚ ਪਿਆ ਹੈ।

ਮੰਡੀਆਂ ਵਿਚ ਪਿਆ ਹੈ। ਕਿਸਾਨਾਂ ਦੀ ਜਾਨ ਮੁੱਠੀ ਵਿਚ ਆਈ ਪਈ ਹੈ। ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਹੈ ਕਿ ਇਹ ਬਾਰਿਸ਼ ਕਿਸਾਨਾਂ ਲਈ ਆਫ਼ਤ ਬਣ ਕੇ ਆਈ ਹੈ ਅਤੇ ਕਿਸਾਨਾਂ ਦਾ ਝੋਨਾ ਖੇਤਾਂ ਵਿਚ ਖੜਾ ਹੈ ਜੇਕਰ ਤੇਜ਼ ਹਵਾ ਚੱਲਦੀ ਹੈ ਤਾਂ ਝੋਨੇ ਦੇ ਡਿੱਗਣ ਦਾ ਕਾਫੀ ਜ਼ਿਆਦਾ ਖ਼ਤਰਾ ਹੈ ਕਿਉਂਕਿ ਝੋਨਾ ਪੱਕ ਕੇ ਬਿਲਕੁਲ ਤਿਆਰ ਹੋਇਆ ਖੜਾ ਹੈ ਅਤੇ ਇਸ ਨੂੰ ਕੰਬਾਈਨ ਨਾਲ ਕੱਟਣ ਤੇ ਕਾਫੀ ਜ਼ਿਆਦਾ ਮੁਸ਼ਕਿਲ ਪੇਸ਼ ਆਵੇਗੀ। 

ਪਿਛਲੀ ਖ਼ਬਰ ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ ਵਿਚ ਪੁੱਤਰ ਦੀ ਮੌਤ, ਪਿਓ ਗੰਭੀਰ ਜ਼ਖਮੀ ਅਗਲੀ ਖ਼ਬਰ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਮੋਟਰਸਾਈਕਲ ਤੋਂ ਡਿੱਗੇ ਵਿਅਕਤੀ ਉੱਪਰ ਚੜ੍ਹਿਆ ਟਰਾਲਾ, ਮੌਕੇ ’ਤੇ ਮੌਤ