25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਾਰਤੀ ਭੌਤਿਕ ਵਿਗਿਆਨੀ ਅਸ਼ੋਕ ਸੇਨ ਓਸਕਰ ਕਲਾਈਨ ਮੈਡਲ ਨਾਲ ਸਨਮਾਨਿਤ

ਨਵੀਂ ਦਿੱਲੀ/ਬੈਂਗਲੁਰੂ, 24 ਅਕਤੂਬਰ (ਪੀ.ਟੀ.ਆਈ.)-ਭਾਰਤੀ ਭੌਤਿਕ ਵਿਗਿਆਨੀ ਅਸ਼ੋਕ ਸੇਨ ਨੂੰ ਸਾਲ 2026 ਦੇ ਓਸਕਰ ਕਲਾਈਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਮੈਡਲ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਭੌਤਿਕ ਵਿਗਿਆਨੀ ਬਣ ਗਏ...

ਅਜੀਤ ਡੈਸਕ 25-10-2026

ਨਵੀਂ ਦਿੱਲੀ/ਬੈਂਗਲੁਰੂ, 24 ਅਕਤੂਬਰ (ਪੀ.ਟੀ.ਆਈ.)-ਭਾਰਤੀ ਭੌਤਿਕ ਵਿਗਿਆਨੀ ਅਸ਼ੋਕ ਸੇਨ ਨੂੰ ਸਾਲ 2026 ਦੇ ਓਸਕਰ ਕਲਾਈਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਮੈਡਲ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਭੌਤਿਕ ਵਿਗਿਆਨੀ ਬਣ ਗਏ ਹਨ। ਬੈਂਗਲੁਰੂ ਸਥਿਤ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਸਾਇੰਸਜ਼ (ਆਈ.ਸੀ.ਟੀ.ਐੱਸ.) ’ਚ ਇਨਫੋਸਿਸ ਮਾਧਵ ਚੇਅਰ ਪ੍ਰੋਫੈਸਰ ਅਸ਼ੋਕ ਸੇਨ ਨੂੰ ਆਧੁਨਿਕ ਸਟ੍ਰਿੰਗ ਥਿਊਰੀ ਦੇ ਪ੍ਰਮੁੱਖ ਵਿਗਿਆਨੀਆਂ ’ਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀਆਂ ਖੋਜਾਂ ਨੇ ਇਸ ਸਿਧਾਂਤ ਨੂੰ ਵਿਕਸਿਤ ਕਰਨ ’ਚ ਅਹਿਮ ਯੋਗਦਾਨ ਪਾਇਆ ਹੈ। ਸਟ੍ਰਿੰਗ ਥਿਊਰੀ ਪਦਾਰਥ ਦੇ ਮੁੱਢਲੇ ਕਣਾਂ ਤੇ ਉਨ੍ਹਾਂ ਵਿਚਕਾਰ ਕੰਮ ਕਰਨ ਵਾਲੀਆਂ ਸ਼ਕਤੀਆਂ ਦੀ ਇਕਜੁੱਟ ਵਿਆਖਿਆ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਾਲ 2001 ’ਚ ਪਦਮਸ਼੍ਰੀ ਤੇ 2013 ’ਚ ਪਦਮ ਭੂਸ਼ਣ ਨਾਲ ਸਨਮਾਨਿਤ ਸੇਨ ਨੂੰ 2012 ’ਚ ਬੁਨਿਆਦੀ ਭੌਤਿਕ ਵਿਗਿਆਨ ਦੇ ਖੇਤਰ ’ਚ ਬ੍ਰੇਕਥਰੂ ਪੁਰਸਕਾਰ ਵੀ ਮਿਲਿਆ ਸੀ।

ਪਿਛਲੀ ਖ਼ਬਰ ਲੀਚਟਨਸਟਾਈਨ ਦੇ ਪ੍ਰਿੰਸ ਅਲੋਇਸ ਚਾਰ ਦਿਨਾਂ ਦੇ ਦੌਰੇ ’ਤੇ ਭਾਰਤ ਆਉਣਗੇ ਅਗਲੀ ਖ਼ਬਰ ਸੋਨੀਪਤ ਦਾ ਨੌਜਵਾਨ ਇੰਦੌਰ ਤੋਂ ਗ੍ਰਿਫ਼ਤਾਰ