ਨਵੀਂ ਦਿੱਲੀ, 27 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਉਭਰਦੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸੰਮੇਲਨ 2026 ਦਾ ਉਦਘਾਟਨ ਕਰਨਗੇ। ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।
27 ਤੋਂ 29 ਅਕਤੂਬਰ ਤੱਕ ਚੱਲਣ ਵਾਲਾ ਇਹ ਤਿੰਨ-ਰੋਜ਼ਾ ਸੰਮੇਲਨ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਭਾਰਤ ਦੀ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਤਰਜੀਹਾਂ 'ਤੇ ਚਰਚਾ ਕਰਨ ਲਈ ਪ੍ਰਮੁੱਖ ਵਿਗਿਆਨੀਆਂ, ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ, ਨੀਤੀ ਨਿਰਮਾਤਾਵਾਂ, ਉਦਯੋਗ ਦੇ ਨੇਤਾਵਾਂ, ਸਟਾਰਟਅੱਪਸ ਅਤੇ ਅੰਤਰਰਾਸ਼ਟਰੀ ਮਾਹਰਾਂ ਨੂੰ ਇਕੱਠਾ ਕਰੇਗਾ।
ਵਿਚਾਰ-ਵਟਾਂਦਰੇ ਵਿਚ 12 ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਨ੍ਹਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ, ਬਾਇਓਟੈਕਨਾਲੋਜੀ, ਉੱਨਤ ਸਮੱਗਰੀ, ਨਿਰਮਾਣ, ਸਿਹਤ ਸੰਭਾਲ, ਊਰਜਾ, ਜਲਵਾਯੂ ਅਤੇ ਸਮੁੰਦਰੀ ਵਿਗਿਆਨ ਸ਼ਾਮਿਲ ਹਨ। ਚਰਚਾਵਾਂ ਦਾ ਕੇਂਦਰ ਖੋਜ ਤਰਜੀਹਾਂ, ਰਾਸ਼ਟਰੀ ਸਮਰੱਥਾਵਾਂ ਅਤੇ ਵਿਗਿਆਨਕ ਤਰੱਕੀਆਂ ਦਾ ਵਿਵਹਾਰਕ ਉਪਯੋਗ ਹੋਵੇਗਾ।