ਅਜਨਾਲਾ (ਅੰਮ੍ਰਿਤਸਰ), 29 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੇ ਦਫ਼ਤਰ ਵਲੋਂ ਸੂਬੇ ਦੇ ਸਮੂਹ ਪੁਲਿਸ ਮੁਲਾਜ਼ਮਾਂ ਲਈ ਸਰਦੀਆਂ ਦੀ ਵਰਦੀ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਦੇ ਸਾਰੇ ਰੈਂਕਾਂ ਦੇ ਮੁਲਾਜ਼ਮਾਂ ਲਈ ਸਰਦੀਆਂ ਦੀ ਵਰਦੀ ਪਹਿਨਣ ਦੀ ਵਿਵਸਥਾ 16 ਨਵੰਬਰ 2026 ਤੋਂ ਲਾਗੂ ਹੋਵੇਗੀ। ਹਾਲਾਂਕਿ, 15 ਨਵੰਬਰ 2026 ਤੱਕ ਸ਼ਾਮ ਅਤੇ ਰਾਤ ਦੀ ਡਿਊਟੀ ਦੌਰਾਨ ਸਰਦੀਆਂ ਦੀ ਵਰਦੀ ਆਪਣੀ ਮਰਜ਼ੀ ਨਾਲ ਪਹਿਨੀ ਜਾ ਸਕੇਗੀ।
ਇਸ ਸਬੰਧੀ ਡੀ.ਜੀ.ਪੀ. ਪੰਜਾਬ ਦੇ ਦਫ਼ਤਰ ਦੀ ਐਡਮਿਨਿਸਟ੍ਰੇਟਿਵ ਸ਼ਾਖਾ ਵਲੋਂ ਸੂਬੇ ਦੇ ਸਮੂਹ ਪੁਲਿਸ ਦਫ਼ਤਰਾਂ ਦੇ ਮੁਖੀਆਂ ਅਤੇ ਪੁਲਿਸ ਹੈੱਡਕੁਆਰਟਰ ਦੀਆਂ ਸ਼ਾਖਾਵਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।