03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਰੀ ਦੀ ਨਵੀਂ ਨਗਰ ਕੌਂਸਲ ਨੇ ਚੁੱਕੀ ਅਹੁਦੇ ਦੀ ਸਹੁੰ

ਸਰੀ (ਕੈਨੇਡਾ)–ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਸਰੀ ਦੀ ਨਵੀਂ ਚੁਣੀ ਗਈ ਨਗਰ ਕੌਂਸਲ ਦੇ ਨੁਮਾਇੰਦਿਆਂ ਨੇ ਅੱਜ ਇਕ ਰਸਮੀ ਸਮਾਗਮ ਦੌਰਾਨ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ। ਇਸ ਮੌਕੇ ਡੱਗ ਮੁਕਲਮ ਨੇ ਮੇਅਰ ਅਤੇ ਮਨਦੀਪ ਨਾਗਰਾ ਨੇ ਡਿਪਟੀ ਮੇਅਰ ਵਜੋਂ ਅਹੁਦਾ ਸੰਭਾਲਿਆ। ਸਮਾਗਮ ਦੀ ਸ਼ੁਰੂਆਤ ਕੈਨੇਡਾ ਦੇ ਕੌਮੀ ਗੀਤ ‘ਓ ਕੈਨੇਡਾ’ ਦੇ ਗਾਇਨ ...

ਅਜੀਤ ਡੈਸਕ 04-11-2026

ਡੱਗ ਮੁਕਲਮ ਬਣੇ ਮੇਅਰ, ਮਨਦੀਪ ਨਾਗਰਾ ਨੇ ਸੰਭਾਲਿਆ ਡਿਪਟੀ ਮੇਅਰ ਦਾ ਅਹੁਦਾ; ਡਿਨਰ ਪਾਰਟੀ ਦੌਰਾਨ ਪੰਜਾਬੀ ਗੀਤਾਂ ’ਤੇ ਝੂਮੇ ਨਵੇਂ ਨੁਮਾਇੰਦੇ
ਸਰੀ (ਕੈਨੇਡਾ)–ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਸਰੀ ਦੀ ਨਵੀਂ ਚੁਣੀ ਗਈ ਨਗਰ ਕੌਂਸਲ ਦੇ ਨੁਮਾਇੰਦਿਆਂ ਨੇ ਅੱਜ ਇਕ ਰਸਮੀ ਸਮਾਗਮ ਦੌਰਾਨ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ। ਇਸ ਮੌਕੇ ਡੱਗ ਮੁਕਲਮ ਨੇ ਮੇਅਰ ਅਤੇ ਮਨਦੀਪ ਨਾਗਰਾ ਨੇ ਡਿਪਟੀ ਮੇਅਰ ਵਜੋਂ ਅਹੁਦਾ ਸੰਭਾਲਿਆ। ਸਮਾਗਮ ਦੀ ਸ਼ੁਰੂਆਤ ਕੈਨੇਡਾ ਦੇ ਕੌਮੀ ਗੀਤ ‘ਓ ਕੈਨੇਡਾ’ ਦੇ ਗਾਇਨ ਨਾਲ ਹੋਈ।

ਸਹੁੰ ਚੁੱਕ ਸਮਾਗਮ ਦੌਰਾਨ ਨਵੇਂ ਚੁਣੇ ਗਏ ਨੁਮਾਇੰਦਿਆਂ ਨੇ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਨਗਰ ਪ੍ਰਸ਼ਾਸਨ ਨਾਲ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਵੀ ਮੌਜੂਦ ਸਨ।

ਸਰੀ ਦੀ ਨਵੀਂ ਕੌਂਸਲ ਦੀ ਪਹਿਲੀ ਬੈਠਕ ਰਸਮੀ ਕਾਰਵਾਈਆਂ ਤੱਕ ਹੀ ਸੀਮਤ ਰਹੀ। ਸਹੁੰ ਚੁੱਕਣ ਤੋਂ ਬਾਅਦ ਹੁਣ ਆਉਣ ਵਾਲੀਆਂ ਬੈਠਕਾਂ ਵਿਚ ਸ਼ਹਿਰ ਦੇ ਵਿਕਾਸ ਅਤੇ ਨਗਰ ਪ੍ਰਸ਼ਾਸਨ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ।

ਇਸ ਮੌਕੇ ਦੇਰ ਰਾਤ ਆਰੀਆ ਬੈਂਕੁਟ ਹਾਲ ਵਿਚ ਡਿਨਰ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ, ਜਿੱਥੇ ਹਾਜ਼ਰ ਮਹਿਮਾਨਾਂ ਨੇ ਮਿਲ-ਬੈਠ ਕੇ ਭੋਜਨ ਦਾ ਆਨੰਦ ਮਾਣਿਆ। ਪਾਰਟੀ ਦੌਰਾਨ ਨਵੇਂ ਚੁਣੇ ਗਏ ਮੇਅਰ ਡੱਗ ਮੁਕਲਮ ਅਤੇ ਉਨ੍ਹਾਂ ਦੇ ਸਾਥੀ ਕੌਂਸਲਰ ਇਕ ਚਰਚਿਤ ਪੰਜਾਬੀ ਗੀਤ ਦੀ ਧੁਨ ’ਤੇ ਝੂਮਦੇ ਵੀ ਨਜ਼ਰ ਆਏ।

ਸਮਾਗਮ ਦੇ ਅੰਤ ਵਿੱਚ ਡਿਪਟੀ ਮੇਅਰ ਮਨਦੀਪ ਨਾਗਰਾ ਨੇ ਹਾਜ਼ਰ ਸਾਰਿਆਂ ਦਾ ਧੰਨਵਾਦ ਕੀਤਾ। 

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਖੁੱਲ੍ਹੇਆਮ ਪਟਾਕਿਆਂ ਦੀ ਵਿਕਰੀ ’ਤੇ ਪ੍ਰਗਟਾਈ ਚਿੰਤਾ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਅਭਿਸ਼ੇਕ ਬੈਨਰਜੀ ਨੂੰ ਰਾਹਤ