ਨਵੀਂ ਦਿੱਲੀ, 5 ਨਵੰਬਰ - ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, "...ਕੱਲ੍ਹ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਾਲ ਬਹਿਸ ਕਰਨਾ ਚਾਹੁੰਦੇ ਸਨ... 24 ਸਾਲ ਹੋ ਗਏ ਹਨ... ਇਕ ਪਾਸੇ ਪ੍ਰਧਾਨ ਮੰਤਰੀ ਬੈਠਣਗੇ ਅਤੇ ਦੂਜੇ ਪਾਸੇ ਉਹ (ਰਾਹੁਲ ਗਾਂਧੀ) ਬੈਠਣਗੇ... ਰਾਹੁਲ ਗਾਂਧੀ ਕੋਲ ਕਿਸੇ ਵੀ ਚੀਜ਼ ਬਾਰੇ ਕੋਈ ਅੰਕੜੇ ਨਹੀਂ ਹੁੰਦੇ। ਉਨ੍ਹਾਂ ਨੂੰ ਦੇਸ਼ ਵਿਚ ਚੱਲ ਰਹੀਆਂ ਜ਼ਿਆਦਾਤਰ ਪ੍ਰਕਿਰਿਆਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਜਿੱਥੋਂ ਤੱਕ 'ਗੜਬੜ' (ਖਿਲਾਰਾ) ਪਾਉਣ ਦੀ ਗੱਲ ਹੈ, ਉਹ ਨੰਬਰ ਇਕ 'ਤੇ ਹਨ... ਕੀ ਨੇਤਾਵਾਂ ਵਿਚਕਾਰ ਬਹਿਸ ਸੜਕਾਂ 'ਤੇ ਹੋਣੀ ਚਾਹੀਦੀ ਹੈ, ਜਾਂ ਲੋਕਤੰਤਰ ਦੇ ਸਭ ਤੋਂ ਉੱਚੇ ਮੰਦਰ, ਯਾਨੀ ਸੰਸਦ ਦੇ ਅੰਦਰ? ਕੀ ਝਗੜੇ-ਬਖੇੜੇ ਸੜਕਾਂ 'ਤੇ ਹੋਣੇ ਚਾਹੀਦੇ ਹਨ, ਜਾਂ ਸੰਸਦ ਵਿਚ?..."
ਉਹ ਅੱਗੇ ਕਹਿੰਦੇ ਹਨ, "...ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕੋਲ ਸੰਸਦ ਵਿਚ 5-6 ਮਿੰਟ ਤੋਂ ਵੱਧ ਬੈਠਣ ਦਾ ਸਬਰ ਨਹੀਂ ਹੈ... ਜੋ ਵਿਅਕਤੀ ਸੰਸਦ ਵਿਚ ਲਗਾਤਾਰ 5-6 ਮਿੰਟ ਵੀ ਨਹੀਂ ਬੈਠ ਸਕਦਾ, ਉਹ ਸੰਸਦ ਵਿਚ ਬਹਿਸ ਕਰਨ ਦੀ ਇੱਛਾ ਕਿਵੇਂ ਰੱਖ ਸਕਦਾ ਹੈ? ਉਹ ਸੰਸਦ ਦੀ ਬਜਾਏ ਸੜਕੀ ਝਗੜੇ ਨੂੰ ਤਰਜੀਹ ਦੇਣਗੇ..."।
ਤਾਜ਼ਾ ਖ਼ਬਰਾਂ
Free
ਦੇਸ਼ ਵਿਚ ਚੱਲ ਰਹੀਆਂ ਜ਼ਿਆਦਾਤਰ ਪ੍ਰਕਿਰਿਆਵਾਂ ਬਾਰੇ ਰਾਹੁਲ ਗਾਂਧੀ ਨੂੰ ਕੋਈ ਜਾਣਕਾਰੀ ਨਹੀਂ - ਸੰਬਿਤ ਪਾਤਰਾ
ਨਵੀਂ ਦਿੱਲੀ, 5 ਨਵੰਬਰ - ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, "...ਕੱਲ੍ਹ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਾਲ ਬਹਿਸ ਕਰਨਾ ਚਾਹੁੰਦੇ...
ਅਜੀਤ ਡੈਸਕ
05-11-2026