10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵਿਧਾਇਕ ਅਨਮੋਲ ਗਗਨ ਮਾਨ ਦੀ ਪਾਈ ਪੋਸਟ ਨੇ ਛੇੜੀ ਨਵੀਂ ਚਰਚਾ

ਖਰੜ (ਮੋਹਾਲੀ), 10 ਨਵੰਬਰ (ਤਰਸੇਮ ਸਿੰਘ ਜੰਡਪੁਰੀ)- ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਖਰੜ ਦੇ...

ਅਜੀਤ ਡੈਸਕ 10-11-2026

ਖਰੜ (ਮੋਹਾਲੀ), 10 ਨਵੰਬਰ (ਤਰਸੇਮ ਸਿੰਘ ਜੰਡਪੁਰੀ)- ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਖਰੜ ਦੇ ਲਗਾਏ ਗਏ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਤੋਂ ਬਾਅਦ ਅੱਜ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਆਪਣੇ ਫੇਸਬੁੱਕ ਤੇ ਪਾਈ ਪੋਸਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਵਿਚ ਉਨ੍ਹਾਂ ਇਹ ਪੋਸਟ ਪਾ ਕੇ ਆਪਣੀ ਚੁੱਪੀ ਤੋੜੀ ਹੈ। ਜਿਸ ਵਿਚ ਉਨ੍ਹਾਂ ਹਿੰਦੀ ਵਿਚ ਲਿਖਿਆ ਹੈ 'ਕਭੀ-ਕਭੀ ਇਹ ਦਿਖਾਵਾ ਕਰਨਾ ਬਹੁਤ ਜ਼ਰੂਰੀ ਹੋ ਜਾਤਾ ਹੈ ਕਿ ਆਪਕੀ ਕਿਸ਼ਤੀ ਮੇ ਛੇਦ ਹੈ ਤਾਂ ਕਿ ਤਮਾਮ ਲੋਕ ਛਲਾਂਗ ਲਗਾ ਦੇ, ਜੋ ਆਪਕੇ ਸਾਥ ਰਹਿਣੇ ਕੇ ਹੱਕਦਾਰ ਨਹੀਂ ਹੈ'।

ਦੱਸਣ ਯੋਗ ਹੈ ਕਿ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਭਾਵੇਂ ਖਰੜ ਹਲਕੇ ਦੇ ਵਿਚ ਆਪਣੇ ਹਲਕੇ ਦੇ ਵਿਚ ਵਿਚਰ ਰਹੇ ਹਨ ਪਰ ਉਸ ਦਿਨ ਤੋਂ ਬਾਅਦ ਅਨਮੋਲ ਗਗਨ ਮਾਨ ਬਿਲਕੁਲ ਸ਼ਾਂਤ ਬੈਠੇ ਨਜ਼ਰ ਆ ਰਹੇ ਹਨ। ਪਰ ਅੱਜ ਦਿਵਾਲੀ ਦੀ ਤਿਉਹਾਰ ਤੋਂ ਬਾਅਦ ਜੋ ਪੋਸਟ ਪਾਈ ਗਈ ਹੈ ਉਸ ਸਬੰਧੀ ਹਲਕੇ ਦੇ ਲੋਕਾਂ ਦੇ ਵਿਚ ਕਈ ਤਰ੍ਹਾਂ ਦੀ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਇਸ ਸਬੰਧੀ ਪਹਿਲਾਂ ਵੀ ਝੂਠੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ ਪਰ ਇਸ ਸਬੰਧੀ ਨਾ ਹੀ ਉਨ੍ਹਾਂ ਦੀ ਕਿਸੇ ਫੇਸਬੁਕ ਤੇ ਅਸਤੀਫੇ ਸਬੰਧੀ ਦੇਖਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਬਿਆਨ ਦਾਗਿਆ ਹੈ।

ਲੋਕਾਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਅਨਮੋਲ ਗਗਨ ਮਾਨ ਕੀ ਖਰੜ ਹਲਕੇ ਤੋਂ ਫਿਰ ਪਾਰਟੀ ਵਲੋਂ ਚੋਣ ਲੜਨਗੇ ਜਾਂ ਟਿਕਟ ਕਿਸੇ ਹੋਰ ਨੂੰ ਮਿਲੇਗੀ। ਇਸ ਵਿਚ ਅਜੇ ਕਾਫੀ ਭੇਦ ਲੁਕਿਆ ਹੋਇਆ ਹੈ। ਇਸ ਸਬੰਧੀ ਜਦੋਂ ਅਨਮੋਲ ਗਗਨ ਨਾਲ ਪਾਈ ਪੋਸਟ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਨਮੋਲ ਗਗਨ ਮਾਨ ਵਲੋਂ ਪਾਈ ਗਈ ਇਹ ਪੋਸਟ ਕਿਸ ਪਾਸੇ ਨੂੰ ਜਾਂਦੀ ਹੈ। 

ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਵਲੋਂ ਹਰਜੀਤ ਸਿੰਘ ਸਹਿਜੜਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪੈਰਾ ਏਸ਼ੀਅਨ ਖੇਡਾਂ 'ਚ ਤਗਮਾ ਜੇਤੂ ਮੁਹੰਮਦ ਯਾਸਰ ਦਾ ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਵਲੋਂ ਸਨਮਾਨ|