11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਾਈਕਲ ਰੈਲੀਆਂ, ਬੱਸ ਮੁਹਿੰਮਾਂ ਅਤੇ ਪੈਦਲ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨ ਦੇ ਉਲੀਕਾਂਗੇ ਪ੍ਰੋਗਰਾਮ - ਪਰਗਟ ਸਿੰਘ

ਚੰਡੀਗੜ੍ਹ, 11 ਨਵੰਬਰ - ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਕਿਹਾ, "...ਪੰਜਾਬ ਨੇ ਸਾਲਾਂ ਤੋਂ ਜੋ ਬੇਇਨਸਾਫ਼ੀ ਝੱਲੀ ਹੈ, ਉਹ...

ਅਜੀਤ ਡੈਸਕ 11-11-2026

ਚੰਡੀਗੜ੍ਹ, 11 ਨਵੰਬਰ - ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਕਿਹਾ, "...ਪੰਜਾਬ ਨੇ ਸਾਲਾਂ ਤੋਂ ਜੋ ਬੇਇਨਸਾਫ਼ੀ ਝੱਲੀ ਹੈ, ਉਹ ਸਾਡਾ ਮੁੱਖ ਮੁੱਦਾ ਹੋਵੇਗਾ। ਅਸੀਂ ਇਸ ਸੰਦੇਸ਼ ਨੂੰ ਹਰ ਪਿੰਡ ਅਤੇ ਮੁਹੱਲੇ ਤੱਕ ਲੈ ਕੇ ਜਾਵਾਂਗੇ, ਜਿਸ ਵਿਚ ਕਾਨੂੰਨ-ਵਿਵਸਥਾ, ਭ੍ਰਿਸ਼ਟਾਚਾਰ ਅਤੇ ਪੰਜਾਬ ਨਾਲ ਹੋਈਆਂ ਹੋਰ ਬੇਇਨਸਾਫ਼ੀਆਂ ਵਰਗੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਵੇਗਾ... 'ਇਨਸਾਫ਼ ਰੈਲੀ' ਮੁਹਿੰਮ ਤਹਿਤ, ਅਸੀਂ ਸਾਈਕਲ ਰੈਲੀਆਂ, ਬੱਸ ਮੁਹਿੰਮਾਂ ਅਤੇ ਪੈਦਲ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨ ਦੇ ਪ੍ਰੋਗਰਾਮ ਉਲੀਕਾਂਗੇ। ਸਾਡੇ ਆਗੂ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਇਹ ਸੁਨੇਹਾ ਦੇਣਗੇ ਕਿ ਪੰਜਾਬ ਇਨਸਾਫ਼ ਅਤੇ ਜਵਾਬਦੇਹੀ ਦਾ ਹੱਕਦਾਰ ਹੈ... ਅਸੀਂ ਪੰਜਾਬ ਦੇ ਭਵਿੱਖ ਲਈ ਇਕ ਸਪੱਸ਼ਟ ਰੂਪ-ਰੇਖਾ ਵੀ ਪੇਸ਼ ਕਰਾਂਗੇ..."।

ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਹੋਈ ਸੀ ਦਲਜੀਤ ਸਿੰਘ ਭੰਮੇ ਕਲਾਂ ਦੀ ਮੌਤ - ਏਮਜ਼ ਬਠਿੰਡਾ ਦੀ ਪੋਸਟਮਾਰਟਮ ਰਿਪੋਰਟ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ 'ਛਠ ਪੂਜਾ' ਦੀਆਂ ਤਿਆਰੀਆਂ ਸੰਬੰਧੀ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ