12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ

ਰੁਦਰਪ੍ਰਯਾਗ/ਉੱਤਰਕਾਸ਼ੀ, 11 ਨਵੰਬਰ (ਪੀ.ਟੀ.ਆਈ.)-ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੁੱਧਵਾਰ ਨੂੰ ਨਿਰਧਾਰਤ ਰੀਤੀ-ਰਿਵਾਜਾਂ ਅਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਜਿਥੇ ਕੇਦਾਰਨਾਥ ਧਾਮ ਦੇ ਕਪਾਟ ਸਵੇਰੇ 8:30 ਵਜੇ ਬੰਦ ਕੀਤੇ ਗਏ, ਉੱਥੇ ਹੀ ਯਮੁਨੋਤਰੀ ਦੇ ਕਪਾਟ ਸਵੇਰੇ 10:28 ਵਜੇ ਬੰਦ ਹੋਏ। ਇਸ ਸਾਲ ਦੀ ਯਾਤਰਾ ਦੌਰਾਨ 19.13 ਲੱਖ ਤੋਂ...

ਅਜੀਤ ਡੈਸਕ 12-11-2026

ਰੁਦਰਪ੍ਰਯਾਗ/ਉੱਤਰਕਾਸ਼ੀ, 11 ਨਵੰਬਰ (ਪੀ.ਟੀ.ਆਈ.)-ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੁੱਧਵਾਰ ਨੂੰ ਨਿਰਧਾਰਤ ਰੀਤੀ-ਰਿਵਾਜਾਂ ਅਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਜਿਥੇ ਕੇਦਾਰਨਾਥ ਧਾਮ ਦੇ ਕਪਾਟ ਸਵੇਰੇ 8:30 ਵਜੇ ਬੰਦ ਕੀਤੇ ਗਏ, ਉੱਥੇ ਹੀ ਯਮੁਨੋਤਰੀ ਦੇ ਕਪਾਟ ਸਵੇਰੇ 10:28 ਵਜੇ ਬੰਦ ਹੋਏ।

ਇਸ ਸਾਲ ਦੀ ਯਾਤਰਾ ਦੌਰਾਨ 19.13 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੇਦਾਰਨਾਥ ਅਤੇ 8.84 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਯਮੁਨੋਤਰੀ ਦੇ ਦਰਸ਼ਨ ਕੀਤੇ। ਕੇਦਾਰਨਾਥ ਮੰਦਰ ਦੇ ਕਪਾਟ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ 4 ਵਜੇ ਵਿਸ਼ੇਸ਼ ਪ੍ਰਾਰਥਨਾਵਾਂ ਅਤੇ ਧਾਰਮਿਕ ਰਸਮਾਂ ਨਾਲ ਸ਼ੁਰੂ ਹੋਈ। ਸਵੇਰੇ 8:30 ਵਜੇ ਦੇ ਸ਼ੁਭ ਸਮੇਂ ’ਤੇ ਮੰਦਰ ਦੇ ਕਪਾਟ ਬੰਦ ਕਰਨ ਤੋਂ ਪਹਿਲਾਂ ਸਾਰੀਆਂ ਰਸਮਾਂ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਨਿਭਾਈਆਂ ਗਈਆਂ।

ਕਪਾਟ ਬੰਦ ਹੋਣ ਤੋਂ ਬਾਅਦ, ਭਗਵਾਨ ਕੇਦਾਰਨਾਥ ਦੀ ਮੂਰਤੀ ਵਾਲੀ ਪਾਲਕੀ ਨੂੰ ਮੰਦਰ ਕੰਪਲੈਕਸ ਦੇ ਆਲੇ-ਦੁਆਲੇ ਘੁਮਾਇਆ ਗਿਆ, ਜਿਸ ਤੋਂ ਬਾਅਦ ਇਹ ਊਖੀਮਠ ਸਥਿਤ ਓਮਕਾਰੇਸ਼ਵਰ ਮੰਦਰ (ਜੋ ਕਿ ਭਗਵਾਨ ਦਾ ਸਰਦੀਆਂ ਦਾ ਨਿਵਾਸ ਸਥਾਨ ਹੈ) ਵੱਲ ਰਵਾਨਾ ਹੋਈ।

ਸ਼ਰਧਾਲੂ ਸਰਦੀਆਂ ਦੇ ਛੇ ਮਹੀਨਿਆਂ ਦੌਰਾਨ ਓਮਕਾਰੇਸ਼ਵਰ ਮੰਦਰ ’ਚ ਭਗਵਾਨ ਕੇਦਾਰਨਾਥ ਦੇ ਦਰਸ਼ਨ ਅਤੇ ਪੂਜਾ ਕਰ ਸਕਦੇ ਹਨ। ਦੇਵੀ ਯਮੁਨਾ ਦੀ ਪਾਲਕੀ ਰਵਾਇਤੀ ਰਸਮਾਂ ਅਤੇ ਲੋਕ ਸੰਗੀਤ ਦੇ ਵਿਚਕਾਰ ਯਮੁਨੋਤਰੀ ਤੋਂ ਖਰਸਾਲੀ (ਦੇਵੀ ਦਾ ਸਰਦੀਆਂ ਦਾ ਨਿਵਾਸ ਸਥਾਨ) ਲਈ ਰਵਾਨਾ ਹੋਈ।

ਅਗਲੀ ਖ਼ਬਰ ਰੂਸ ਤੇ ਯੂਕਰੇਨ ਜੰਗੀ ਕੈਦੀਆਂ ਦੀ ਵੱਡੀ ਅਦਲਾ-ਬਦਲੀ ਲਈ ਸਹਿਮਤ