ਜਲੰਧਰ, 12 ਨਵੰਬਰ (ਦਵਿੰਦਰ) - ਸੰਵਿਧਾਨ ਚੌਕ 'ਤੇ ਦੇਰ ਰਾਤ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਹੰਗਾਮਾ ਅਤੇ ਮਾਰਕੁੱਟ ਹੋ ਗਈ। ਵਿਵਾਦ ਸ਼ਰਾਬ ਦੀਆਂ 40 ਤੋਂ 50 ਪੇਟੀਆਂ ਅਤੇ ਗੱਡੀ ਨੂੰ ਲੈ ਕੇ ਸ਼ੁਰੂ ਹੋਇਆ ਦੱਸਿਆ ਜਾ ਰਿਹਾ ਹੈ। ਠੇਕੇਦਾਰ ਅਵਿਨਾਸ਼ ਪਿਪਲਾਨੀ ਨੇ ਕੁਨਾਲ ਸਹਿਗਲ ਅਤੇ ਸ਼ਿਵਮ ਚੌਹਾਨ ਉਰਫ਼ ਤੋਤਾ 'ਤੇ ਗੱਡੀ ਅਤੇ ਸ਼ਰਾਬ ਲਿਜਾਣ ਦੇ ਦੋਸ਼ ਲਗਾਏ ਹਨ। ਬਾਅਦ ਵਿਚ ਸੰਵਿਧਾਨ ਚੌਕ 'ਤੇ ਹੋਈ ਝੜਪ ਦੌਰਾਨ ਅਵਿਨਾਸ਼ ਦਾ ਪਾਰਟਨਰ ਸੁਰਿੰਦਰ ਜ਼ਖਮੀ ਹੋ ਗਿਆ, ਜਿਸ ਨੂੰ ਜੋਹਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਾਮਲੇ ਸੰਬੰਧੀ ਦੋਵਾਂ ਧਿਰਾਂ ਦੇ ਦੋਸ਼ਾਂ ਅਤੇ ਪੁਲਿਸ ਕਾਰਵਾਈ ਦੀ ਉਡੀਕ ਹੈ।
ਤਾਜ਼ਾ ਖ਼ਬਰਾਂ
Free
ਜਲੰਧਰ - ਸੰਵਿਧਾਨ ਚੌਕ 'ਤੇ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ 2 ਗਰੁੱਪ ਭਿੜੇ
ਜਲੰਧਰ, 12 ਨਵੰਬਰ (ਦਵਿੰਦਰ) - ਸੰਵਿਧਾਨ ਚੌਕ 'ਤੇ ਦੇਰ ਰਾਤ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਹੰਗਾਮਾ ਅਤੇ ਮਾਰਕੁੱਟ ਹੋ ਗਈ। ਵਿਵਾਦ...
ਅਜੀਤ ਡੈਸਕ
12-11-2026