ਮਾਛੀਵਾੜਾ ਸਾਹਿਬ, 14 ਨਵੰਬਰ (ਮਨੋਜ ਕੁਮਾਰ)- ਛੱਠ ਪੂਜਾ ਤਿਉਹਾਰ ਨੂੰ ਮਨਾਉਣ ਲਈ ਆਪਣੇ ਮਾਪਿਆਂ ਕੋਲ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਆਏ 30 ਸਾਲਾ ਨੌਜਵਾਨ ਦੀ ਨਸ਼ੇ ਵਿਚ ਬੇਸੁਧ ਹੋਣ ਕਾਰਨ ਮੌਤ ਹੋ ਗਈ। ਜਦੋਂ ਉਸ ਦੀ ਤਲਾਸ਼ ਕੀਤੀ ਗਈ ਤਾਂ ਉਹ ਆਪਣੇ ਗੁਆਂਢੀ ਦੀ ਛੱਤ ’ਤੇ ਮ੍ਰਿਤਕ ਹਾਲਤ ਵਿਚ ਮਿਲਿਆ। ਦਲੀਪ ਕੁਮਾਰ ਨਾਮ ਦਾ ਇਹ ਮਜ਼ਦੂਰ, ਜੋ ਕਿ ਬਿਆਸ ਵਿਖੇ ਕੰਮ ਕਰਦਾ ਹੈ, ਉਸ ਦੇ ਪਿਤਾ ਮਨੋਜ ਸਾਹਨੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਉਹ ਸ਼ਰਾਬੀ ਹਾਲਤ ਵਿਚ ਕਿਸੇ ਹੋਰ ਦੀ ਛੱਤ ’ਤੇ ਸੌਣ ਚਲਾ ਗਿਆ ਤੇ ਰਾਤ ਭਰ ਜਦੋਂ ਉਸ ਦੀ ਤਲਾਸ਼ ਕੀਤੀ ਤਾਂ ਸਵੇਰ ਮੌਕੇ ਉਹ ਉੱਥੇ ਮ੍ਰਿਤਕ ਮਿਲਿਆ। ਫਿਲਹਾਲ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਨਸ਼ੇ ਵਿਚ ਬੇਸੁੱਧ ਨੌਜਵਾਨ ਪ੍ਰਵਾਸੀ ਮਜ਼ਦੂਰ ਦੀ ਮੌਤ
ਮਾਛੀਵਾੜਾ ਸਾਹਿਬ, 14 ਨਵੰਬਰ (ਮਨੋਜ ਕੁਮਾਰ)- ਛੱਠ ਪੂਜਾ ਤਿਉਹਾਰ ਨੂੰ ਮਨਾਉਣ ਲਈ ਆਪਣੇ ਮਾਪਿਆਂ ਕੋਲ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਆਏ 30 ਸਾਲਾ ਨੌਜਵਾਨ ਦੀ ਨਸ਼ੇ ਵਿਚ ਬੇਸੁਧ ਹੋਣ ਕਾਰਨ ਮੌਤ ਹੋ ਗਈ। ਜਦੋਂ ਉਸ ਦੀ ਤਲਾਸ਼ ਕੀਤੀ ਗਈ
ਅਜੀਤ ਡੈਸਕ
14-11-2026