14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਭਾਰਤ ਨੇ ਆਈ. ਟੀ. ਪੀ. ਐਫ. ਵਿਸ਼ਵ ਕੱਪ ’ਚ ਕਾਂਸੀ ਦਾ ਤਗ਼ਮਾ ਜਿੱਤਿਆ

ਅਕਾਬਾ (ਜੋਰਡਨ), 14 ਨਵੰਬਰ (ਏਜੰਸੀ)-ਭਾਰਤ ਨੇ ਆਈ.ਟੀ.ਪੀ.ਐਫ. ਵਿਸ਼ਵ ਕੱਪ ਦੇ ਟੀਮ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ। ਮੁਕਾਬਲੇ ਦੇ ਆਖਰੀ ਦਿਨ ਪੋਡੀਅਮ (ਜੇਤੂ ਮੰਚ) ’ਤੇ ਜਗ੍ਹਾ ਬਣਾ ਕੇ ਭਾਰਤ ਨੇ ਆਪਣੇ ਇਸ ਸਫ਼ਰ ਦਾ ਸ਼ਾਨਦਾਰ ਅੰਤ ਕੀਤਾ। ਭਾਰਤੀ ਟੀਮ ਵਿਚ ਦਿਨੇਸ਼ ਕਰਲੇਕਰ, ਅਮਿਤ ਛੇਤਰੀ, ਸੰਦੀਪ ...

ਅਜੀਤ ਡੈਸਕ 15-11-2026

ਅਕਾਬਾ (ਜੋਰਡਨ), 14 ਨਵੰਬਰ (ਏਜੰਸੀ)-ਭਾਰਤ ਨੇ ਆਈ.ਟੀ.ਪੀ.ਐਫ. ਵਿਸ਼ਵ ਕੱਪ ਦੇ ਟੀਮ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ। ਮੁਕਾਬਲੇ ਦੇ ਆਖਰੀ ਦਿਨ ਪੋਡੀਅਮ (ਜੇਤੂ ਮੰਚ) ’ਤੇ ਜਗ੍ਹਾ ਬਣਾ ਕੇ ਭਾਰਤ ਨੇ ਆਪਣੇ ਇਸ ਸਫ਼ਰ ਦਾ ਸ਼ਾਨਦਾਰ ਅੰਤ ਕੀਤਾ। ਭਾਰਤੀ ਟੀਮ ਵਿਚ ਦਿਨੇਸ਼ ਕਰਲੇਕਰ, ਅਮਿਤ ਛੇਤਰੀ, ਸੰਦੀਪ ਕੁਮਾਰ, ਬੋਂਗੇ ਗਣੇਸ਼, ਜਤਿੰਦਰ ਸਿੰਘ ਅਤੇ ਸਿਰਸਾਤ ਧਨਰਾਜ ਸ਼ਾਮਿਲ ਸਨ। ਕਰਲੇਕਰ ਨੇ ਮੁਕਾਬਲੇ ਦੇ ਤਿੰਨ ਦਿਨਾਂ ਦੌਰਾਨ ਕੁੱਲ 127.5 ਅੰਕ ਪ੍ਰਾਪਤ ਕਰਕੇ ਵਿਅਕਤੀਗਤ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ।

ਸਾਊਦੀ ਅਰਬ ਦੇ ਅਲਕਾਹਤਾਨੀ ਅਤੇ ਜੌਰਡਨ ਦੇ ਅਬਦੁਲ ਵਹਾਹਨ ਨੇ 128-128 ਅੰਕ ਹਾਸਲ ਕੀਤੇ, ਜਦਕਿ ਸੋਨ ਤਗਮਾ ਜੇਤੂ ਨੇ 130 ਅੰਕ ਪ੍ਰਾਪਤ ਕੀਤੇ। ਜੋਰਡਨ ਨੇ ਵਿਸ਼ਵ ਕੱਪ ਜਿੱਤਿਆ। ਭਾਰਤੀ ਦਲ ਦੀ ਅਗਵਾਈ ਡਾ. ਅਥਰ ਅਫਸਰ ਨੇ ਕੀਤੀ। ਟੀਮ ਨੂੰ ਸੁਰੇਸ਼ ਕੁਮਾਰ ਨੇ ਕੋਚਿੰਗ ਦਿੱਤੀ, ਜੋ ਅੰਤਰਰਾਸ਼ਟਰੀ ਪੱਧਰ ’ਤੇ ਸਭ ਤੋਂ ਵੱਧ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀ ਹਨ।

ਪਿਛਲੀ ਖ਼ਬਰ ਭਾਰਤ ਨੇ ਆਈ. ਟੀ. ਪੀ. ਐਫ. ਵਿਸ਼ਵ ਕੱਪ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਅਗਲੀ ਖ਼ਬਰ ਅੰਡਰ-19 ਏਸ਼ੀਆ ਕੱਪ ’ਚ ਭਾਰਤ ਦੀ ਜਿੱਤ ਮਗਰੋਂ ਮੋਹਿਤ ਉਲਵਾ ਦੇ ਪਰਿਵਾਰ ਨੇ ਮਨਾਇਆ ਜਸ਼ਨ