15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬਿਆਸ ਦਰਿਆ 'ਤੇ ਭਾਰੀ ਸੁਰੱਖਿਆ ਹੇਠ ਸ਼ੁਰੂ ਹੋਈ ਛੱਠ ਪੂਜਾ

ਬਿਆਸ, 15 ਨਵੰਬਰ (ਨਰਿੰਦਰ ਸਿੰਘ)- ਬਿਆਸ ਦਰਿਆ ਦੇ ਕੰਢੇ 'ਤੇ ਪ੍ਰਸ਼ਾਸਨ ਦੀ ਭਾਰੀ ਸੁਰੱਖਿਆ ਹੇਠ ਛੱਠ ਪੂਜਾ ਸ਼ੁਰੂ...

ਅਜੀਤ ਡੈਸਕ 15-11-2026

ਬਿਆਸ, 15 ਨਵੰਬਰ (ਨਰਿੰਦਰ ਸਿੰਘ)- ਬਿਆਸ ਦਰਿਆ ਦੇ ਕੰਢੇ 'ਤੇ ਪ੍ਰਸ਼ਾਸਨ ਦੀ ਭਾਰੀ ਸੁਰੱਖਿਆ ਹੇਠ ਛੱਠ ਪੂਜਾ ਸ਼ੁਰੂ ਹੋਈ। ਭਾਰੀ ਗਿਣਤੀ ਵਿਚ ਪੁੱਜੇ ਲੋਕ, ਭਗਤਾਂ ਵਲੋਂ ਦਰਿਆ ਦੇ ਪਾਣੀ ਵਿਚ ਖੜ ਕੇ ਪੂਜਾ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਦੀ ਚੌਕਸੀ ਪੂਰੀ ਬਰਕਰਾਰ ਹੈ ਅਤੇ ਫਾਇਰ ਵਿਭਾਗ ਦੀਆਂ ਗੱਡੀਆਂ ਵੀ ਮੌਜੂਦ ਹਨ। ਕਿਸੇ ਤਰ੍ਹਾਂ ਦੀ ਘਟਨਾ ਨੂੰ ਨਹੀਂ ਵਾਪਰਨ ਦਿੱਤਾ ਜਾਵੇਗਾ।

ਦਰਿਆ ਦੇ ਪਾਣੀ ਦੀ ਕੋਈ ਹੱਦ ਤੱਕ ਜਾਲ ਲਗਾਏ ਗਏ ਹਨ ਤਾਂ ਜੋ ਭਗਤਾਂ ਦੀ ਸੁਰੱਖਿਆ ਨੂੰ ਹੋਰ ਵੀ ਯਕੀਨੀ ਬਣਾਇਆ ਜਾਵੇ। ਭਗਤਾ ਦਾ ਆਉਣਾ ਲਗਾਤਾਰ ਜਾਰੀ ਹੈ ਇਨ੍ਹਾਂ ਵਿਚ ਕੁੱਝ ਭਗਤ ਆਪਣੀ ਸ਼ਰਧਾ ਭਾਵਨਾ ਅਨੁਸਾਰ ਲੇਟ ਕੇ ਕੁਝ ਦੂਰੀ ਤੋਂ ਆ ਰਹੇ ਹਨ।

ਇਹ ਪੂਜਾ ਸੂਰਜ ਦੇ ਛਿਪਣ ਤੋਂ ਪਹਿਲਾਂ ਚੱਲਦੀ ਰਹੇਗੀ। ਆਏ ਹੋਏ ਭਗਤਾਂ ਤੇ ਸ਼ਰਧਾਲੂਆਂ ਲਈ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੈ ਅਤੇ ਰਾਤ ਠਹਿਰਨ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ ਹੈ।

ਪਿਛਲੀ ਖ਼ਬਰ ਮਾਰਕਫੈਡ ਚੌਂਕ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀ ਉਰਦੂ ਗ਼ਜ਼ਲਾਂ 'ਤੇ ਅਧਾਰਿਤ 20ਵੀਂ ਸੰਗੀਤਕ ਐਲਬਮ 'ਜੰਗਲ ਕਾ ਅੰਧੇਰਾ' ਦੀ ਸੱਤਵੀਂ ਗ਼ਜ਼ਲ...