18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਰੰਗ ਕਰਮੀ ਬਲਬੀਰ ਬੱਲੀ ਨੂੰ ਅੰਤਿਮ ਵਿਦਾਈ

ਜਗਰਾਉਂ (ਲੁਧਿਆਣਾ), 18 ਨਵੰਬਰ (ਕੁਲਦੀਪ ਸਿੰਘ ਲੋਹਟ) - ਮਾਲਵੇ ਦੀ ਧਰਤੀ ’ਤੇ ਰੰਗਮੰਚ ਦੀ ਮਸ਼ਾਲ ਜਗਾਉਣ ਵਾਲੇ ਉੱਘੇ ਨਾਟਕਕਾਰ, ਨਿਰਦੇਸ਼ਕ ਅਤੇ ਰੰਗਕਰਮੀ...

ਅਜੀਤ ਡੈਸਕ 18-11-2026

ਜਗਰਾਉਂ (ਲੁਧਿਆਣਾ), 18 ਨਵੰਬਰ (ਕੁਲਦੀਪ ਸਿੰਘ ਲੋਹਟ) - ਮਾਲਵੇ ਦੀ ਧਰਤੀ ’ਤੇ ਰੰਗਮੰਚ ਦੀ ਮਸ਼ਾਲ ਜਗਾਉਣ ਵਾਲੇ ਉੱਘੇ ਨਾਟਕਕਾਰ, ਨਿਰਦੇਸ਼ਕ ਅਤੇ ਰੰਗਕਰਮੀ ਬਲਬੀਰ ਬੱਲੀ ਨੂੰ ਸੈਂਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਲੋਕਾਂ ਨੇ ਆਪਣੇ ਹਰਮਨਪਿਆਰੇ ਕਲਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਸੰਸਕਾਰ ਮੌਕੇ ਸਿਆਸੀ ਆਗੂਆਂ, ਸਾਹਿਤਕਾਰਾਂ ਅਤੇ ਰੰਗਕਰਮੀਆਂ ਨੇ ਸ਼ਿਰਕਤ ਕੀਤੀ। ਸਿਰਜਣਾ ਆਰਟ ਗਰੁੱਪ ਰਾਏਕੋਟ ਰਾਹੀਂ ਬਲਬੀਰ ਬੱਲੀ ਨੇ 30 ਤੋਂ ਵੱਧ ਨਾਟਕਾਂ ਦੀਆਂ 500 ਤੋਂ ਵੱਧ ਪੇਸ਼ਕਾਰੀਆਂ ਕਰਕੇ ਪੰਜਾਬੀ ਰੰਗਮੰਚ ਨੂੰ ਵਿਲੱਖਣ ਪਛਾਣ ਦਿਵਾਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਅਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਜੱਸੂ ਨੇ ਦਿਖਾਈ।ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਭੁਪਿੰਦਰ ਬਰਨਾਲਾ, ਦਵੀ ਦਵਿੰਦਰ ਕੌਰ, ਰਾਜ ਮਾਨਸਾ ਅਤੇ ਦਲਬੀਰ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਬਲਬੀਰ ਬੱਲੀ ਦਾ ਵਿਛੋੜਾ ਪੰਜਾਬੀ ਰੰਗਮੰਚ ਅਤੇ ਸਾਹਿਤਕ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਬੱਲੀ ਆਪਣੀਆਂ ਕਲਾ ਕਿਰਤਾਂ ਅਤੇ ਲੋਕ ਪੱਖੀ ਸੋਚ ਸਦਕਾ ਹਮੇਸ਼ਾ ਲੋਕ ਮਨਾਂ ਵਿਚ ਜਿਊਂਦੇ ਰਹਿਣਗੇ।

 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਐੱਫ.ਆਈ.ਸੀ.ਸੀ.ਆਈ. ਦੀ ਸਾਲਾਨਾ ਆਮ ਮੀਟਿੰਗ ਅਤੇ ਸਾਲਾਨਾ ਸੰਮੇਲਨ ਦਾ ਕਰਨਗੇ ਉਦਘਾਟਨ ਅਗਲੀ ਖ਼ਬਰ ਬਿਨਾਂ ਸ਼ਰਤ ਸਮਰਥਨ ਦੇਣ ਲਈ ਸੁਖਬੀਰ ਸਿੰਘ ਬਾਦਲ ਨੇ ਅਜਮੇਰ ਸਿੰਘ ਲੱਖੋਵਾਲ, ਹਰਿੰਦਰ ਸਿੰਘ ਲੱਖੋਵਾਲ ਦਾ ਕੀਤਾ ਧੰਨਵਾਦ