18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪ੍ਰਿੰਸ ਵਿਲੀਅਮ ਨੇ ਕਰਨ ਜੌਹਰ ਦੇ ‘ਧਰਮਾ ਪ੍ਰੋਡਕਸ਼ਨਜ਼’ ਵਿਖੇ ਭਾਰਤੀ ਸਿਨੇਮਾ ਦੀ ਵੇਖੀ ਝਲਕ

ਮੁੰਬਈ, 18 ਨਵੰਬਰ (ਏਜੰਸੀ)- ਬਰਤਾਨੀਆ ਦੇ ਪ੍ਰਿੰਸ ਵਿਲੀਅਮ ਨੇ ਬਾਲੀਵੁੱਡ ਦੇ ਗੀਤਾਂ, ਨਾਚ ਤੇ ਨਿੱਘੀ ਮਹਿਮਾਨ-ਨਿਵਾਜ਼ੀ ਦਾ ਅਨੁਭਵ ਕੀਤਾ। ਇਹ ਮੌਕਾ ਉਦੋਂ ਆਇਆ ਜਦੋਂ ਉਹ ਭਾਰਤੀ ਫਿਲਮ ਉਦਯੋਗ ਦੀ ਝਲਕ ਪਾਉਣ ਲਈ ਮੁੰਬਈ ਵਿਚ ਕਰਨ ਜੌਹਰ ਦੀ ‘ਧਰਮਾ ਪ੍ਰੋਡਕਸ਼ਨਜ਼’ ਦੇ ਦਫ਼ਤਰ ਪਹੁੰਚੇ। ਬ੍ਰਿਟਿਸ਼ ਤਖ਼ਤ ਦੇ ਵਾਰਿਸ ਨੇ ਅੰਧੇਰੀ ਸਥਿਤ ਇਸ ਪ੍ਰੋਡਕਸ਼ਨ ਹਾਊਸ ਦੇ ਦਫ਼ਤਰ ਵਿਚ...

ਅਜੀਤ ਡੈਸਕ 18-11-2026

ਮੁੰਬਈ, 18 ਨਵੰਬਰ (ਏਜੰਸੀ)- ਬਰਤਾਨੀਆ ਦੇ ਪ੍ਰਿੰਸ ਵਿਲੀਅਮ ਨੇ ਬਾਲੀਵੁੱਡ ਦੇ ਗੀਤਾਂ, ਨਾਚ ਤੇ ਨਿੱਘੀ ਮਹਿਮਾਨ-ਨਿਵਾਜ਼ੀ ਦਾ ਅਨੁਭਵ ਕੀਤਾ। ਇਹ ਮੌਕਾ ਉਦੋਂ ਆਇਆ ਜਦੋਂ ਉਹ ਭਾਰਤੀ ਫਿਲਮ ਉਦਯੋਗ ਦੀ ਝਲਕ ਪਾਉਣ ਲਈ ਮੁੰਬਈ ਵਿਚ ਕਰਨ ਜੌਹਰ ਦੀ ‘ਧਰਮਾ ਪ੍ਰੋਡਕਸ਼ਨਜ਼’ ਦੇ ਦਫ਼ਤਰ ਪਹੁੰਚੇ। ਬ੍ਰਿਟਿਸ਼ ਤਖ਼ਤ ਦੇ ਵਾਰਿਸ ਨੇ ਅੰਧੇਰੀ ਸਥਿਤ ਇਸ ਪ੍ਰੋਡਕਸ਼ਨ ਹਾਊਸ ਦੇ ਦਫ਼ਤਰ ਵਿਚ ਲਗਪਗ 45 ਮਿੰਟ ਬਿਤਾਏ, ਜਿੱਥੇ ਕਰਨ ਜੌਹਰ, ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਅਤੇ ਸੀ.ਈ.ਓ. ਅਪੂਰਵ ਮਹਿਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਰਵਾਇਤੀ ਪਹਿਰਾਵੇ ਵਿਚ ਨਾਚ ਕਰਨ ਵਾਲਿਆਂ ਦੇ ਇਕ ਸਮੂਹ ਨੇ ਕਰਨ ਜੌਹਰ ਦੀ 2001 ਦੀ ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੇ ਮਸ਼ਹੂਰ ਗੀਤਾਂ ’ਤੇ ਪੇਸ਼ਕਾਰੀ ਦਿੱਤੀ, ਜਦਕਿ ਪਿਛੋਕੜ ਵਿਚ ਇਸੇ ਫਿਲਮ ਦਾ ਟਾਈਟਲ ਟਰੈਕ ਵੱਜ ਰਿਹਾ ਸੀ। ਇਸ ਪਰਿਵਾਰਕ ਡਰਾਮਾ ਫਿਲਮ ਦੇ ਕਈ ਦ੍ਰਿਸ਼ ਅਤੇ ਗੀਤ ਲੰਡਨ ਅਤੇ ਯੂ.ਕੇ. ਦੇ ਹੋਰ ਹਿੱਸਿਆਂ ਵਿਚ ਫਿਲਮਾਏ ਗਏ ਸਨ।

ਮਹਿਮਾਨਾਂ ਲਈ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਪਰੋਸੇ ਗਏ ਅਤੇ ਪਿੱਛੇ ਇਕ ਅਜਿਹੀ ਕੰਧ ਸੀ ਜੋ ਟਰਾਫੀਆਂ ਨਾਲ ਸਜੀ ਹੋਈ ਸੀ। ਕਰਨ ਜੌਹਰ ਮੁੱਖ ਤੌਰ ’ਤੇ ‘ਕੁਛ ਕੁਛ ਹੋਤਾ ਹੈ’, ‘ਕਭੀ ਖੁਸ਼ੀ ਕਭੀ ਗਮ’, ‘ਮਾਈ ਨੇਮ ਇਜ਼ ਖਾਨ’ ਅਤੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ।

ਪ੍ਰਿੰਸ ਆਫ ਵੇਲਜ਼ ਨਾਲ ਗੱਲਬਾਤ ਦੌਰਾਨ ਕਰਨ ਜੌਹਰ ਨੇ ਭਾਰਤੀ ਫਿਲਮਾਂ ਲਈ ਅੰਤਰਰਾਸ਼ਟਰੀ ਬਾਜ਼ਾਰ, ਖਾਸ ਤੌਰ ’ਤੇ ਮੱਧ ਪੂਰਬ ਬਾਰੇ ਚਰਚਾ ਕੀਤੀ। ਪ੍ਰਿੰਸ ਵਿਲੀਅਮ ਤੇ ਪ੍ਰਿੰਸਿਜ਼ ਕੈਥਰੀਨ ਤਿੰਨ ਦਿਨਾ ਭਾਰਤੀ ਦੌਰੇ ’ਤੇ ਹਨ। ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਭਾਰਤ ਦੇ ਤਿੰਨ ਦਿਨਾਂ ਦੌਰੇ ’ਤੇ ਹਨ।

ਪਿਛਲੀ ਖ਼ਬਰ ਮਮਦਾਨੀ ਨੇ ਅਮਰੀਕਾ ’ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਜਤਾਈ ਚਿੰਤਾ ਅਗਲੀ ਖ਼ਬਰ ਜੰਮੂ-ਕਸ਼ਮੀਰ ਜਲਦੀ ਹੀ ਅੱਤਵਾਦ ਮੁਕਤ ਹੋਵੇਗਾ- ਉਪ ਰਾਜਪਾਲ ਸਿਨਹਾ