19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

2035 ਤੱਕ ਈਸਾਈਆਂ ਤੋਂ ਵੱਧ ਹੋ ਸਕਦੀ ਹੈ ਮੁਸਲਮਾਨਾਂ ਦੀ ਗਿਣਤੀ

ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਦੁਨੀਆ ਦੀ ਆਬਾਦੀ ਵਧਣ ਦੇ ਮੌਜੂਦਾ ਰੁਝਾਨ ਜਾਰੀ ਰਹੇ ਤਾਂ 2035 ਤੱਕ ਮੁਸਲਮਾਨਾਂ ਦੀ ਗਿਣਤੀ ਈਸਾਈਆਂ ਤੋਂ ਵੱਧ ਹੋ ਸਕਦੀ ਹੈ। ਪਿਊ ਰਿਸਰਚ ਸੈਂਟਰ ਦੀ ਨਵੀਂ ਖੋਜ ਮੁਤਾਬਕ ਦੋਵਾਂ ਧਰਮਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਪਰ ਮੁਸਲਮਾਨਾਂ ਦੀ ਆਬਾਦੀ ’ਚ ਵਾਧਾ ਵਧੇਰੇ ਤੇਜ਼ੀ ਨਾਲ ਹੋ...

ਅਜੀਤ ਡੈਸਕ 20-11-2026

ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਦੁਨੀਆ ਦੀ ਆਬਾਦੀ ਵਧਣ ਦੇ ਮੌਜੂਦਾ ਰੁਝਾਨ ਜਾਰੀ ਰਹੇ ਤਾਂ 2035 ਤੱਕ ਮੁਸਲਮਾਨਾਂ ਦੀ ਗਿਣਤੀ ਈਸਾਈਆਂ ਤੋਂ ਵੱਧ ਹੋ ਸਕਦੀ ਹੈ। ਪਿਊ ਰਿਸਰਚ ਸੈਂਟਰ ਦੀ ਨਵੀਂ ਖੋਜ ਮੁਤਾਬਕ ਦੋਵਾਂ ਧਰਮਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਪਰ ਮੁਸਲਮਾਨਾਂ ਦੀ ਆਬਾਦੀ ’ਚ ਵਾਧਾ ਵਧੇਰੇ ਤੇਜ਼ੀ ਨਾਲ ਹੋ ਰਿਹਾ ਹੈ।

ਰਿਪੋਰਟ ਅਨੁਸਾਰ 2035 ਤੱਕ ਦੁਨੀਆ ’ਚ ਮੁਸਲਮਾਨਾਂ ਦੀ ਗਿਣਤੀ ਕਰੀਬ 257 ਕਰੋੜ ਅਤੇ ਈਸਾਈਆਂ ਦੀ 252 ਕਰੋੜ ਹੋਣ ਦਾ ਅਨੁਮਾਨ ਹੈ। ਸਾਲ 2070 ਤੱਕ ਮੁਸਲਮਾਨਾਂ ਦੀ ਗਿਣਤੀ 360 ਕਰੋੜ ਤੋਂ ਟੱਪ ਸਕਦੀ ਹੈ, ਜਦਕਿ ਈਸਾਈਆਂ ਦੀ ਗਿਣਤੀ 300 ਕਰੋੜ ਤੋਂ ਕੁਝ ਘੱਟ ਰਹਿ ਸਕਦੀ ਹੈ।

ਉਸ ਵੇਲੇ ਦੁਨੀਆ ਦੀ ਕੁੱਲ ਆਬਾਦੀ ਵਿੱਚ ਮੁਸਲਮਾਨਾਂ ਦਾ ਹਿੱਸਾ ਲਗਭਗ 36 ਫ਼ੀਸਦੀ ਅਤੇ ਈਸਾਈਆਂ ਦਾ 29 ਫ਼ੀਸਦੀ ਹੋਵੇਗਾ। ਇਸ ਵਾਧੇ ਦਾ ਮੁੱਖ ਕਾਰਨ ਮੁਸਲਮਾਨਾਂ ਵਿੱਚ ਬੱਚਿਆਂ ਦੀ ਉੱਚੀ ਜਨਮ ਦਰ ਅਤੇ ਨੌਜਵਾਨਾਂ ਦੀ ਵੱਡੀ ਗਿਣਤੀ ਦੱਸਿਆ ਗਿਆ ਹੈ।

ਪਿਛਲੀ ਖ਼ਬਰ 73 ਸਾਲਾ ਔਰਤ ਨਾਲ ਠੱਗੀ ਦੇ ਦੋਸ਼ ਹੇਠ 2 ਪੰਜਾਬੀ ਗ੍ਰਿਫ਼ਤਾਰ ਅਗਲੀ ਖ਼ਬਰ ਨਸਲਵਾਦ ਖ਼ਿਲਾਫ਼ ਭਾਰਤੀ ਮੂਲ ਦੇ ਬਾਡੀਬਿਲਡਰ ਦਾ ਰੋਸ