20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਿਦੇਸ਼ੀ ਧਰਤੀ ਤੇ ਪੰਜਾਬੀ ਨੌਜਵਾਨ ਦਾ ਪੰਜਾਬੀ ਵਲੋਂ ਕੀਤਾ ਗਿਆ ਕਤਲ

ਬਿਆਸ, (ਅੰਮ੍ਰਿਤਸਰ), 20 ਨਵੰਬਰ (ਨਰਿੰਦਰ ਸਿੰਘ)- ਕਸਬਾ ਬਿਆਸ ਨੇੜੇ ਪਿੰਡ ਬਾਬਾ ਸਾਵਨ ਸਿੰਘ ਨਗਰ ਤੋਂ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਨਪ੍ਰੀਤ ਸਿੰਘ ਕਰੀਬ ਛੇ ਸਾਲ ਪਹਿਲਾਂ ਰੋਜ਼ੀ ਰੋਟੀ ਦੇ ਲਈ ਪੁਰਤਗਾਲ ਗਿਆ ਸੀ।

ਅਜੀਤ ਡੈਸਕ 20-11-2026

ਬਿਆਸ, (ਅੰਮ੍ਰਿਤਸਰ), 20 ਨਵੰਬਰ (ਨਰਿੰਦਰ ਸਿੰਘ)- ਕਸਬਾ ਬਿਆਸ ਨੇੜੇ ਪਿੰਡ ਬਾਬਾ ਸਾਵਨ ਸਿੰਘ ਨਗਰ ਤੋਂ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਨਪ੍ਰੀਤ ਸਿੰਘ ਕਰੀਬ ਛੇ ਸਾਲ ਪਹਿਲਾਂ ਰੋਜ਼ੀ ਰੋਟੀ ਦੇ ਲਈ ਪੁਰਤਗਾਲ ਗਿਆ ਸੀ। ਕਰੀਬ ਡੇਢ ਮਹੀਨਾ ਪਹਿਲਾਂ ਪੁਰਤਗਾਲ ਦੀ ਹੀ ਕਿਸੇ ਕੰਪਨੀ ਨੇ ਮਨਪ੍ਰੀਤ ਸਿੰਘ ਨੂੰ ਸਪੇਨ ’ਚ ਕੰਮ ਕਰਨ ਲਈ ਭੇਜਿਆ। ਬੀਤੀ 31 ਅਕਤੂਬਰ ਨੂੰ ਮਨਪ੍ਰੀਤ ਸਿੰਘ ਅਤੇ ਇਸ ਦੇ ਦੋਸਤਾਂ ਦੇ ਵਿਚ ਝਗੜਾ ਹੋ ਗਿਆ, ਜਿਸ ਨਾਲ ਮਨਪ੍ਰੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਮਨਪ੍ਰੀਤ ਸਿੰਘ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਸੀ। ਮਾਤਾ ਬਜ਼ੁਰਗ ਅਵਸਥਾ ਵਿਚ ਹੈ ਅਤੇ ਬਿਮਾਰ ਰਹਿ ਰਹੀ ਹੈ। ਵੱਡੀ ਭੈਣ ਜਸਬੀਰ ਕੌਰ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਦਸੰਬਰ ਦੇ ਵਿਚ ਮਨਪ੍ਰੀਤ ਸਿੰਘ ਦਾ ਵਿਆਹ ਰੱਖਿਆ ਹੋਇਆ ਹੈ। ਪ੍ਰਸ਼ਾਸਨ ਅੱਗੇ ਗੁਹਾਰ ਲਾਉਂਦੇ ਹੋਏ ਰੋਂਦੇ ਕੁਰਲਾਉਂਦੇ ਸਾਰੇ ਪਰਿਵਾਰ ਨੇ ਕਿਹਾ ਕਿ ਸਾਡੇ ਮਨਪ੍ਰੀਤ ਦੇ ਆਖਰੀ ਵਾਰ ਦੇ ਰਸਮ ਰਿਵਾਜ ਕਰਨ ਲਈ ਉਸ ਦੀ ਮ੍ਰਿਤਕ ਦੇਹ ਨੂੰ ਤੁਰੰਤ ਭਾਰਤ ਲਿਆਂਦਾ ਜਾਵੇ। ਮਨਪ੍ਰੀਤ ਦੇ ਦੋ ਕਰੀਬੀ ਰਿਸ਼ਤੇਦਾਰ ਭਰਾ ਵੀ ਉਸ ਨਾਲ ਹੀ ਹਨ। ਮ੍ਰਿਤਕ ਦੇ ਵਾਪਸ ਲਿਆਉਣ ਲਈ ਜੋ ਵੀ ਕਾਗਜ਼ੀ ਕਾਰਵਾਈ ਹੈ, ਉਸ ਸੰਬੰਧੀ ਸਾਰੇ ਕਾਗਜ਼ ਸਪੇਨ ਵਿਖੇ ਭਾਰਤੀ ਦੁਤਾਵਾਸ ਨੂੰ ਭੇਜ ਦਿੱਤੇ ਗਏ ਹਨ। ਮਨਪ੍ਰੀਤ ਦੇ ਸਾਰੇ ਪਰਿਵਾਰ ਵਲੋਂ ਪੁਰਜ਼ੋਰ ਅਪੀਲ ਹੈ ਕਿ ਉਸ ਦੀ ਮ੍ਰਿਤਕ ਦੇ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ 95 ਫੀਸਦੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਵਿਰੋਧੀ ਸਿਰਫ਼ ਹਾਜ਼ਰੀ ਲਗਵਾ ਰਹੇ ਹਨ- ਕੁਲਵੰਤ ਸ... ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਨੂੰ ਲੈਣ ਡਿਬਰੂਗੜ੍ਹ ਜੇਲ੍ਹ ਪਹੁੰਚੀ ਪੰਜਾਬ ਪੁਲਿਸ ਦੀ ਟੀਮ