22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਲਵਦੀਪ ਸਿੰਘ ਹੋਣਗੇ ਜਗਰਾਉਂ ਸਬ ਡਵੀਜ਼ਨ ਦੇ ਨਵੇਂ ਡੀ.ਐੱਸ.ਪੀ.

ਜਗਰਾਉਂ (ਲੁਧਿਆਣਾ), 22 ਨਵੰਬਰ (ਕੁਲਦੀਪ ਸਿੰਘ ਲੋਹਟ) ਪੁਲਿਸ ਪ੍ਰਸ਼ਾਸਨ ਵਿਚ ਤਬਦੀਲੀ ਕਰਦਿਆਂ ਲਵਦੀਪ ਸਿੰਘ ਨੂੰ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ...

ਅਜੀਤ ਡੈਸਕ 22-11-2026

ਜਗਰਾਉਂ (ਲੁਧਿਆਣਾ), 22 ਨਵੰਬਰ (ਕੁਲਦੀਪ ਸਿੰਘ ਲੋਹਟ)  ਪੁਲਿਸ ਪ੍ਰਸ਼ਾਸਨ ਵਿਚ ਤਬਦੀਲੀ ਕਰਦਿਆਂ ਲਵਦੀਪ ਸਿੰਘ ਨੂੰ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਫਾਜ਼ਿਲਕਾ ਤੋਂ ਤਬਾਦਲਾ ਕਰਕੇ ਜਗਰਾਉਂ ਸਬ ਡਵੀਜ਼ਨ ਵਿਖੇ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਜਗਰਾਉਂ ਸਬ ਡਵੀਜ਼ਨ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਦੀ ਥਾਂ ਹੁਣ ਲਵਦੀਪ ਸਿੰਘ ਜਗਰਾਉਂ ਸਬ ਡਵੀਜ਼ਨ ਦੀ ਕਮਾਨ ਸੰਭਾਲਣਗੇ। ਉਨ੍ਹਾਂ ਦੀ ਨਿਯੁਕਤੀ ਨਾਲ ਜਗਰਾਉਂ ਇਲਾਕੇ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਹੁਣ ਨਵੇਂ ਅਧਿਕਾਰੀ ਦੇ ਹੱਥਾਂ ਵਿਚ ਹੋਣਗੀਆਂ।

ਪਿਛਲੀ ਖ਼ਬਰ ਬੱਬਨਦੀਪ ਸਿੰਘ ਹੋਣਗੇ ਅਜਨਾਲਾ ਦੇ ਨਵੇਂ ਡੀ.ਐੱਸ.ਪੀ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਸਿੱਖ ਸੰਗਤਾਂ ਦਾ ਜਥਾ ਅੱਜ ਹੋ ਰਿਹਾ ਹੈ ਰਵਾਨਾ