24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਰਿਆਧ ’ਚ ਹੂਤੀ ਬਾਗੀਆਂ ਦਾ ਹਮਲਾ 2 ਭਾਰਤੀਆਂ ਸਮੇਤ 11 ਜ਼ਖ਼ਮੀ

ਦੁਬਈ, 24 ਨਵੰਬਰ (ਪੀ. ਟੀ. ਆਈ)-ਯਮਨ ਦੇ ਹੂਤੀ ਬਾਗੀਆਂ ਵਲੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਵਿੱਤੀ ਜ਼ਿਲ੍ਹੇ ਵਿਚ ਸਥਿਤ ਇਕ ਟਾਵਰ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ 11 ਲੋਕ ਜ਼ਖ਼ਮੀ ਹੋ ਗਏ । ਜ਼ਖ਼ਮੀਆਂ ਵਿਚ ਦੋ ਭਾਰਤੀ ਨਾਗਰਿਕ ਵੀ ਸ਼ਾਮਿਲ ਹਨ । ਸਾਊਦੀ ਅਰਬ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ । ਸਾਊਦੀ ਅਰਬ ਦੀ ਸਿਵਲ ਡਿਫੈਂਸ ਅਥਾਰਟੀ ਅਨੁਸਾਰ, ਰਿਆਧ ਦੇ ਕਿੰਗ ਅਬਦੁੱਲਾ ਫਾਇਨੈਂਸ਼ੀਅਲ ਡਿਸਟ੍ਰਿਕਟ ਵਿਚ...

ਅਜੀਤ ਡੈਸਕ 25-11-2026

ਦੁਬਈ, 24 ਨਵੰਬਰ (ਪੀ. ਟੀ. ਆਈ)-ਯਮਨ ਦੇ ਹੂਤੀ ਬਾਗੀਆਂ ਵਲੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਵਿੱਤੀ ਜ਼ਿਲ੍ਹੇ ਵਿਚ ਸਥਿਤ ਇਕ ਟਾਵਰ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ 11 ਲੋਕ ਜ਼ਖ਼ਮੀ ਹੋ ਗਏ । ਜ਼ਖ਼ਮੀਆਂ ਵਿਚ ਦੋ ਭਾਰਤੀ ਨਾਗਰਿਕ ਵੀ ਸ਼ਾਮਿਲ ਹਨ । ਸਾਊਦੀ ਅਰਬ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ । ਸਾਊਦੀ ਅਰਬ ਦੀ ਸਿਵਲ ਡਿਫੈਂਸ ਅਥਾਰਟੀ ਅਨੁਸਾਰ, ਰਿਆਧ ਦੇ ਕਿੰਗ ਅਬਦੁੱਲਾ ਫਾਇਨੈਂਸ਼ੀਅਲ ਡਿਸਟ੍ਰਿਕਟ ਵਿਚ ਸਥਿਤ ਟਾਵਰ ’ਤੇ ਹੂਤੀ ਮਿਲੀਸ਼ੀਆ ਵਲੋਂ ਅਖੌਤੀ ਅੱਤਵਾਦੀ ਹਮਲਾ ਕੀਤਾ ਗਿਆ ।

ਇਸ ਹਮਲੇ ਵਿਚ ਕੁੱਲ 11 ਵਿਅਕਤੀ ਜ਼ਖ਼ਮੀ ਹੋਏ ਹਨ । ਜ਼ਖ਼ਮੀਆਂ ਵਿਚ ਦੋ ਸਾਊਦੀ ਨਾਗਰਿਕ, ਦੋ ਭਾਰਤੀ, ਤਿੰਨ ਨਿਪਾਲੀ ਤੇ ਚਾਰ ਮਿਸਰੀ ਨਾਗਰਿਕ ਸ਼ਾਮਿਲ ਹਨ । ਸਿਵਲ ਡਿਫੈਂਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਿਤ ਸੁਰੱਖਿਆ ਤੇ ਬਚਾਅ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ । ਅਧਿਕਾਰੀਆਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਸਥਿਤੀ ਨੂੰ ਕਾਬੂ ਕਰਨ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਗਏ।

ਇਸ ਤੋਂ ਪਹਿਲਾਂ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ ਮਾਲਿਕੀ ਨੇ ਵੀ ਵਿੱਤੀ ਜ਼ਿਲ੍ਹੇ ਵਿਚ ਇਕ ਟਾਵਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਬੰਧਿਤ ਅਧਿਕਾਰੀ ਮੌਕੇ ’ਤੇ ਕਾਰਵਾਈ ਕਰ ਰਹੇ ਹਨ।  ਇਸ ਦੌਰਾਨ ਸਾਊਦੀ ਅਰਬ ਵਿਚ ਭਾਰਤੀ ਦੂਤਾਵਾਸ ਨੇ ਉਥੇ ਰਹਿ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਪਿਛਲੀ ਖ਼ਬਰ ਯੂ.ਪੀ. ਚੋਣਾਂ ਲਈ ‘ਸਪਾ’ ਵਲੋਂ 5 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਅਗਲੀ ਖ਼ਬਰ ਅਯੁੱਧਿਆ ਤੋਂ ਜਨਕਪੁਰ ਲਈ ਨਵੀਂ ਰੇਲਗੱਡੀ ਰਾਹੀਂ 400 ਸ਼ਰਧਾਲੂ ਨਿਪਾਲ ਪਹੁੰਚੇ