ਮੁੰਬਈ, 26 ਨਵੰਬਰ - 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਬਾਰੇ, ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਕਿਹਾ, "ਅੱਜ 26 ਨਵੰਬਰ ਹੈ। ਇਹ ਇਕ ਅਜਿਹਾ ਦਿਨ ਹੈ ਜਿਸਨੂੰ ਕੋਈ ਵੀ ਭਾਰਤੀ ਭੁਲਾ ਨਹੀਂ ਸਕਦਾ। ਅੱਜ ਤੋਂ 18 ਸਾਲ ਪਹਿਲਾਂ, ਅੱਤਵਾਦੀਆਂ ਨੇ ਇਸ ਸ਼ਹਿਰ 'ਤੇ ਹਮਲਾ ਕੀਤਾ ਸੀ। 166 ਬੇਗੁਨਾਹ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਸਾਡੀ ਪੁਲਿਸ, ਸਾਡੇ ਐਨ.ਐਸ.ਜੀ. ਕਮਾਂਡੋ, ਸਾਡੇ ਸੁਰੱਖਿਆ ਕਰਮੀ ਅਤੇ ਕਈ ਆਮ ਨਾਗਰਿਕਾਂ ਨੇ ਬਹੁਤ ਹਿੰਮਤ ਨਾਲ ਹਮਲਾਵਰਾਂ ਦਾ ਸਾਹਮਣਾ ਕੀਤਾ। ਉਨ੍ਹਾਂ ਵਿਚੋਂ ਕਈਆਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ; ਅਤੇ ਹਰ ਉਸ ਬਹਾਦਰ ਇਨਸਾਨ ਨੂੰ ਵੀ, ਜਿਸਨੇ ਮੁੰਬਈ ਅਤੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੈਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਯਾਦ ਕਰਦਾ ਹਾਂ, ਜਿਨ੍ਹਾਂ ਨੇ ਪਿਛਲੇ 18 ਸਾਲਾਂ ਤੋਂ ਇਸ ਘਾਟੇ ਨੂੰ ਬਹੁਤ ਹੀ ਸਨਮਾਨਜਨਕ ਢੰਗ ਨਾਲ ਸਹਾਰਿਆ ਹੈ..."।
ਉਨ੍ਹਾਂ ਕਿਹਾ, ਅੱਜ 'ਸੰਵਿਧਾਨ ਦਿਵਸ' ਵੀ ਹੈ। 1949 ਵਿਚ ਇਸੇ ਦਿਨ ਅਸੀਂ ਆਪਣੇ ਸੰਵਿਧਾਨ ਨੂੰ ਅਪਣਾਇਆ ਸੀ। ਸੰਵਿਧਾਨ ਉਸ ਰਾਸ਼ਟਰ ਨੂੰ ਪਰਿਭਾਸ਼ਿਤ ਕਰਦਾ ਹੈ ਜਿਸ ਦੀ ਅਸੀਂ ਸੇਵਾ ਕਰਦੇ ਹਾਂ। ਇਹ ਸਾਡੇ ਮੂਲ ਕਰਤੱਵਾਂ ਵਿਚੋਂ ਇਕ ਵਜੋਂ, ਹਰੇਕ ਨਾਗਰਿਕ 'ਤੇ ਇਹ ਜ਼ਿੰਮੇਵਾਰੀ ਪਾਉਂਦਾ ਹੈ ਕਿ ਉਹ ਦੇਸ਼ ਦੀ ਰੱਖਿਆ ਕਰੇ ਅਤੇ ਲੋੜ ਪੈਣ 'ਤੇ ਰਾਸ਼ਟਰ ਦੀ ਸੇਵਾ ਲਈ ਅੱਗੇ ਆਵੇ। ਸਾਲ 2008 ਦੀਆਂ ਘਟਨਾਵਾਂ (26/11 ਦੇ ਹਮਲੇ) ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਇਸ ਰਾਸ਼ਟਰ ਦੀ ਰਾਖੀ ਸਾਡੇ ਵਿਚੋਂ ਹਰੇਕ ਨੂੰ ਕਰਨੀ ਚਾਹੀਦੀ ਹੈ। ਆਪਣੇ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਖੜ੍ਹੇ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਭਾਰਤੀ ਨੌਜਵਾਨਾਂ ਨਾਲ ਹਰ ਮੁਲਾਕਾਤ ਸਾਡੇ ਦੇਸ਼ ਦੇ ਭਵਿੱਖ ਪ੍ਰਤੀ ਮੇਰੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ। ਲਗਭਗ 65% ਭਾਰਤੀ 35 ਸਾਲ ਤੋਂ ਘੱਟ ਉਮਰ ਦੇ ਹਨ। ਸਾਡੀ ਮੱਧਮ ਉਮਰ ਲਗਭਗ 29 ਸਾਲ ਹੈ। ਅਜਿਹੇ ਸਮੇਂ ਵਿਚ ਜਦੋਂ ਦੁਨੀਆ ਦੀਆਂ ਕਈ ਵੱਡੀਆਂ ਅਰਥਵਿਵਸਥਾਵਾਂ ਵਿਚ ਬਜ਼ੁਰਗ ਆਬਾਦੀ ਵਧ ਰਹੀ ਹੈ, ਭਾਰਤ ਇਕ ਨੌਜਵਾਨ ਦੇਸ਼ ਹੈ।
ਤਾਜ਼ਾ ਖ਼ਬਰਾਂ
Free
ਕੋਈ ਵੀ ਭਾਰਤੀ ਭੁਲਾ ਨਹੀਂ ਸਕਦਾ, ਮੁੰਬਈ ਅੱਤਵਾਦੀ ਹਮਲਿਆਂ ਨੂੰ - ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ
ਮੁੰਬਈ, 26 ਨਵੰਬਰ - 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਬਾਰੇ, ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਕਿਹਾ, "ਅੱਜ 26 ਨਵੰਬਰ ਹੈ। ਇਹ...
ਅਜੀਤ ਡੈਸਕ
26-11-2026