27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਫਾਰਚੂਨਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ

ਹੰਬੜਾਂ, (ਲੁਧਿਆਣਾ), 27 ਨਵੰਬਰ (ਮੇਜਰ ਹੰਬੜਾਂ)- ਲੁਧਿਆਣਾ ਸਿੱਧਵਾਂ ਬੇਟ ਮੁੱਖ ਸੜਕ ’ਤੇ ਕਸਬਾ ਹੰਬੜਾਂ ਨੇੜੇ ਪੁਲਿਸ ਥਾਣਾ ਮੁੱਲਾਂਪੁਰ ਅਧੀਨ ਪੈਂਦੇ ਪਿੰਡ ਰਾਣਕੇ ਚੌਂਕ’ਚ ਵਾਪਰੇ ਫਾਰਚੂਨਰ ਅਤੇ ਮੋਟਰਸਾਈਕਲ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ।

ਅਜੀਤ ਡੈਸਕ 27-11-2026

ਹੰਬੜਾਂ, (ਲੁਧਿਆਣਾ), 27 ਨਵੰਬਰ (ਮੇਜਰ ਹੰਬੜਾਂ)- ਲੁਧਿਆਣਾ ਸਿੱਧਵਾਂ ਬੇਟ ਮੁੱਖ ਸੜਕ ’ਤੇ ਕਸਬਾ ਹੰਬੜਾਂ ਨੇੜੇ ਪੁਲਿਸ ਥਾਣਾ ਮੁੱਲਾਂਪੁਰ ਅਧੀਨ ਪੈਂਦੇ ਪਿੰਡ ਰਾਣਕੇ ਚੌਂਕ’ਚ ਵਾਪਰੇ ਫਾਰਚੂਨਰ ਅਤੇ ਮੋਟਰਸਾਈਕਲ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਜਸਵਿੰਦਰ ਸਿੰਘ ਜੱਸਾ ਆਪਣੀ ਪਤਨੀ ਸੁਖਵਿੰਦਰ ਕੌਰ ਵਾਸੀ ਪਿੰਡ ਮਾਣੀਏਵਾਲ ਆਪਣੇ ਸੁਹਰੇ ਪਿੰਡ ਕੋਟਲੀ ਨੂੰ ਜਾ ਰਹੇ ਸਨ ਤੇ ਜਦੋਂ ਉਹ ਰਾਣਕੇ ਚੌਂਕ ’ਚ ਪੁੱਜੇ ਤੇ ਫਾਰਚੂਨਰ ਗੱਡੀ ਦੀ ਲਪੇਟ ਵਿਚ ਆ ਗਏ ਤੇ ਫਾਰਚੂਨਰ ਦੀ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਗੱਡੀ ਦੇ ਏਅਰਬੈਗ ਖੁੱਲਣ ਕਾਰਨ ਫਾਰਚੂਨਰ ਗੱਡੀ ਚਾਲਕ ਨੌਜਵਾਨ ਦਾ ਬਚਾਅ ਹੋ ਗਿਆ।

ਇਸ ਦਰਦਨਾਕ ਘਟਨਾ ਵਿਚ ਮਾਰੇ ਗਏ ਪਤੀ ਪਤਨੀ ਦੀ ਮੌਤ ਨਾਲ ਪਿੰਡ ਮਾਣੀਏਵਾਲ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਨੰਬਰਦਾਰ ਗੁਰਚਰਨ ਸਿੰਘ ਚੰਨਾ ਮਾਣੀਏਵਾਲ ਨੇ ਦੁਖੀ ਮਨ ਨਾਲ ਦੱਸਿਆ ਕਿ ਜਸਵਿੰਦਰ ਸਿੰਘ ਜੱਸਾ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਘਰ ਦਾ ਗੁਜਾਰਾ ਉਸ ਦੇ ਸਿਰ ’ਤੇ ਚੱਲ ਰਿਹਾ ਸੀ। ਇਸ ਵਾਪਰੇ ਦੁਖਦਾਈ ਹਾਦਸੇ ’ਚ ਜਸਵਿੰਦਰ ਸਿੰਘ ਜੱਸਾ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ (38) ਦੀ ਮੌਤ ਨਾਲ ਪਰਿਵਾਰ ਦਾ ਸਹਾਰਾ ਖਤਮ ਹੋ ਗਿਆ ਹੈ ਤੇ ਉਹ ਆਪਣੇ ਪਿੱਛੇ ਦੋ ਬੇਟੀਆਂ ਤੇ ਇਕ ਬੇਟਾ ਛੱਡ ਗਏ ਹਨ। ਘਟਨਾ ਸਥਾਨ ’ਤੇ ਪੁੱਜੀ ਪੁਲਿਸ ਥਾਣਾ ਮੁੱਲਾਂਪੁਰ ਦਾਖਾ ਦੀ ਪੁਲਿਸ ਪਾਰਟੀ ਵਲੋਂ ਦੋਵੇਂ ਨੁਕਸਾਨੇ ਗਏ ਵਾਹਨਾਂ ਨੂੰ ਕਬਜੇ ’ਚ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਤੇ ਦੋਵੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ। 

ਪਿਛਲੀ ਖ਼ਬਰ ਪੁੱਛਗਿੱਛ ਲਈ ਤਲਬ ਕੀਤੇ ਜਾਣ ਤੋਂ ਬਾਅਦ ਈ.ਡੀ. ਦਫ਼ਤਰ ਪਹੁੰਚੇ ਆਈ.ਪੀ.ਐਸ. ਸਵਪਨ ਸ਼ਰਮਾ ਅਗਲੀ ਖ਼ਬਰ ਗੰਦੇ ਨਾਲੇ ਦੀ ਪਟੜੀ ਤੋਂ ਮਿਲੀ ਲਾਸ਼