27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸੀ.ਡੀ.ਐਸ.ਵਲੋਂ ਸਾਰੇ ਖੇਤਰਾਂ ’ਚ ਫ਼ੌਜੀ ਸਮਰੱਥਾਵਾਂ ਮਜ਼ਬੂਤ ਕਰਨ ’ਤੇ ਜ਼ੋਰ

ਨਵੀਂ ਦਿੱਲੀ, 27 ਨਵੰਬਰ (ਪੀ.ਟੀ.ਆਈ.)-ਰੱਖਿਆ ਸੇਵਾਵਾਂ ਦੇ ਮੁਖੀ (ਸੀ.ਡੀ.ਐੱਸ.) ਜਨਰਲ ਐਨ.ਐੱਸ. ਰਾਜਾ ਸੁਬਰਾਮਣੀ ਨੇ ਕਿਹਾ ਹੈ ਕਿ ਅੱਜ ਜੰਗ ਤੇ ਸ਼ਾਂਤੀ ਵਿਚਾਲੇ ਫ਼ਰਕ ਧੁੰਦਲਾ ਹੋ ਰਿਹਾ ਹੈ ਤੇ ਲਗਾਤਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਸ਼ਮਣ ਵਲੋਂ ਗੁਪਤ...

ਅਜੀਤ ਡੈਸਕ 28-11-2026

ਨਵੀਂ ਦਿੱਲੀ, 27 ਨਵੰਬਰ (ਪੀ.ਟੀ.ਆਈ.)-ਰੱਖਿਆ ਸੇਵਾਵਾਂ ਦੇ ਮੁਖੀ (ਸੀ.ਡੀ.ਐੱਸ.) ਜਨਰਲ ਐਨ.ਐੱਸ. ਰਾਜਾ ਸੁਬਰਾਮਣੀ ਨੇ ਕਿਹਾ ਹੈ ਕਿ ਅੱਜ ਜੰਗ ਤੇ ਸ਼ਾਂਤੀ ਵਿਚਾਲੇ ਫ਼ਰਕ ਧੁੰਦਲਾ ਹੋ ਰਿਹਾ ਹੈ ਤੇ ਲਗਾਤਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਸ਼ਮਣ ਵਲੋਂ ਗੁਪਤ ਤਰੀਕੇ ਨਾਲ ਬੌਧਿਕ ਯੁੱਧ (ਕਾਗਨੀਟਿਵ ਵਾਰਫੇਅਰ) ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਥੇ ‘ਜੰਗ ਦਾ ਭਵਿੱਖ ਤੇ ਬਹੁ-ਖੇਤਰੀ ਕਾਰਵਾਈਆਂ’ ਲਈ ਭਾਰਤ ਦੀ ਤਿਆਰੀ’ ਵਿਸ਼ੇ ’ਤੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਫ਼ੌਜ ਦੀ ਇਲੈਕਟ੍ਰਾਨਿਕ ਯੁੱਧ ਸਮਰੱਥਾ ਨੂੰ ਆਧੁਨਿਕ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸਾਰੇ ਖੇਤਰਾਂ ’ਚ ਫ਼ੌਜੀ ਸਮਰੱਥਾਵਾਂ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ।

ਜਨਰਲ ਸੁਬਰਾਮਣੀ ਨੇ ਆਪ੍ਰੇਸ਼ਨ ਸੰਧੂਰ ਦਾ ਜ਼ਿਕਰ ਕਰਦਿਆਂ ਇਸ ਦੇ ਦੂਜੇ ਪੜਾਅ ਨੂੰ ਤਿੰਨਾਂ ਸੈਨਾਵਾਂ ਦੇ ਸਾਂਝੇ ਤੇ ਬਹੁ-ਖੇਤਰੀ ਆਪ੍ਰੇਸ਼ਨਾਂ ਦੀ ਸ਼ਾਨਦਾਰ ਮਿਸਾਲ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਭਾਰਤ ਨੇ ਤਣਾਅ ਵਧਣ ਦੀ ਸਥਿਤੀ ’ਤੇ ਪੂਰਾ ਕੰਟਰੋਲ ਰੱਖਿਆ ਤੇ ਨਿਰਣਾਇਕ ਜਿੱਤ ਹਾਸਲ ਕੀਤੀ। ਇਸ ਸੈਸ਼ਨ ਦਾ ਸੰਚਾਲਨ ਸਾਬਕਾ ਸੀ.ਡੀ.ਐੱਸ. ਜਨਰਲ ਅਨਿਲ ਚੌਹਾਨ (ਸੇਵਾਮੁਕਤ) ਨੇ ਕੀਤਾ। ਇਹ ਪ੍ਰੋਗਰਾਮ ਦਿੱਲੀ ਸਥਿਤ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ ਕਰਵਾਇਆ ਗਿਆ ਸੀ।

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੋਸ਼ਲ ਮੀਡੀਆ ਤੋਂ ਇਤਾਲਵੀ ਸਿਆਸਤਦਾਨ ਦੀ ਟਿੱਪਣੀ ਵਾਲੀਆਂ ਵੀਡੀਓਜ਼ ਹਟਾਉਣ ਦੀ ਅਰਜ਼ੀ ਖ਼ਾਰਜ ਅਗਲੀ ਖ਼ਬਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਹਿਮਾਚਲ ’ਚ ਪਟਵਾਰੀ ਦੀ ਪ੍ਰੀਖਿਆ ਵਿਚ ਬੈਠਣ ਤੋਂ ਰੋਕਿਆ