23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 5 ਵਿਧਾਨ ਸਭਾ ਹਲਕਿਆਂ ਦੇ ਨਵੇਂ ਇੰਚਾਰਜ ਨਿਯੁਕਤ

ਅੰਮ੍ਰਿਤਸਰ, 12 ਅਗਸਤ (ਜਸਵੰਤ ਸਿੰਘ ਜੱਸ) - ਪ੍ਰਗਟ ਸਿੰਘ ਮੀਆਂਵਿੰਡ ਦਫ਼ਤਰ ਸਕੱਤਰ “ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜਾਰੀ ਪੱਤਰ ਅਨੁਸਾਰ ਪਾਰਟੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ। ਜਿਨ੍ਹਾਂ ਆਗੂਆਂ ਨੂੰ ਹਲਕਾ ਇੰਚਾਰਜ...

ਅਜੀਤ ਡੈਸਕ 12-08-2026

ਅੰਮ੍ਰਿਤਸਰ, 12 ਅਗਸਤ (ਜਸਵੰਤ ਸਿੰਘ ਜੱਸ)  -  ਪ੍ਰਗਟ ਸਿੰਘ ਮੀਆਂਵਿੰਡ ਦਫ਼ਤਰ ਸਕੱਤਰ “ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜਾਰੀ ਪੱਤਰ ਅਨੁਸਾਰ ਪਾਰਟੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ। ਜਿਨ੍ਹਾਂ ਆਗੂਆਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿਚ ਗੁਰਮੀਤ ਸਿੰਘ ਬੁਕਣਵਾਲਾ (ਬਠਿੰਡਾ ਜੇਲ੍ਹ ਹਾਲ ਨਜ਼ਰਬੰਦ) ਨੂੰ ਮੋਗਾ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ ਜਦਕਿ ਦਲਜੀਤ ਸਿੰਘ ਕਲਸੀ (ਗੋਇੰਦਵਾਲ ਜੇਲ੍ਹ ਹਾਲ ਨਜ਼ਰਬੰਦ) ਨੂੰ ਅਜਨਾਲਾ, ਦਰਸ਼ਨ ਸਿੰਘ ਸ਼ਿਵਾਲਿਕ ਨੂੰ ਗਿੱਲ, ਜਗਜੀਤ ਸਿੰਘ ਬਾਬਾ ਜੱਗਾ ਨੂੰ ਕਪੂਰਥਲਾ ਅਤੇ ਰਛਪਾਲ ਸਿੰਘ ਸ਼ੋਸ਼ਨ ਨੂੰ ਕੋਟਕਪੂਰਾ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ। 

ਪਿਛਲੀ ਖ਼ਬਰ ਸਰਕਾਰੀ ਰਕਮ ਗਬਨ ਦੇ ਮਾਮਲੇ ’ਚ ਸਾਬਕਾ ਐਕਸੀਅਨ ਨੂੰ 3 ਸਾਲ ਦੀ ਸਖ਼ਤ ਕੈਦ ਅਗਲੀ ਖ਼ਬਰ ਨਗਰ ਕੌਂਸਲ ਰਾਮਾ ਦੀ ਪ੍ਰਧਾਨ ਰੁਚਿਕਾ ਗੋਇਲ ਦੀ ਤਾਜਪੋਸ਼ੀ ਸੰਬੰਧੀ ਕਰਵਾਇਆ ਸਮਾਗਮ