ਚੰਡੀਗੜ੍ਹ, 23 ਅਗਸਤ- ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਪਿੱਛੇ ਆਈ.ਈ.ਡੀ. ਮਿਲਿਆ ਹੈ। ਜੰਗਲ ਦੇ ਕੋਲ ਆਈ.ਈ.ਡੀ. ਮਿਲਿਆ ਹੈ। ਆਈ.ਈ.ਡੀ. ਮਿਲਣ ਤੋਂ ਬਾਅਦ ਪੁਲਿਸ ਅਲਰਟ ਤੇ ਹੈ ਅਤੇ ਜਿਸਤੋਂ ਬਾਅਦ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਮੌਕੇ ਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆ ਗਈਆ ਹਨ। ਪੁਲਿਸ ਵਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਥਾਣਾ 36, ਚੰਡੀਗੜ੍ਹ ਵਿਖੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਫੜੇ ਗਏ ਵਿਅਕਤੀਆਂ ਕੋਲੋਂ ਇਕ ਸ਼ੱਕੀ ਆਈ.ਈ.ਡੀ. ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਵਿਚ ਚੰਡੀਗੜ੍ਹ ਵਿਚ ਦਹਿਸ਼ਤੀ ਕਾਰਵਾਈ ਨੂੰ ਅੰਜ਼ਾਮ ਦੇਣ ਦੀ ਸੰਭਾਵਿਤ ਯੋਜਨਾ ਦੇ ਸੰਕੇਤ ਮਿਲੇ ਹਨ। ਚੰਡੀਗੜ੍ਹ ਪੁਲਿਸ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਚੌਕਸੀ ਰੱਖ ਰਹੀ ਹੈ ਅਤੇ ਸਾਰੇ ਲੋੜੀਂਦੇ ਸੁਰੱਖਿਆ ਅਤੇ ਰੋਕਥਾਮ ਉਪਾਅ ਕਰ ਰਹੀ ਹੈ।
ਨਾਗਰਿਕਾਂ ਨੂੰ ਸ਼ਾਂਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਸਲਾਹ ਦਿੱਤੀ ਗਈ ਹੈ।