24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੁਲਿਸ ਵਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨ 'ਤੇ ਵਾਲਮੀਕਿ ਸਮਾਜ ਵਲੋਂ ਅਗਲੇ ਸੰਘਰਸ਼ ਦਾ ਐਲਾਨ

ਚੋਗਾਵਾਂ/ਅੰਮ੍ਰਿਤਸਰ, 24 ਅਗਸਤ (ਗੁਰਵਿੰਦਰ ਸਿੰਘ ਕਲਸੀ)- ਭਗਵਾਨ ਵਾਲਮੀਕਿ ਮੰਦਿਰ ਅੰਮ੍ਰਿਤ ਕੁੰਡ ਅੰਮ੍ਰਿਤਸਰ ਦੇ ਮੁੱਖੀ ਸੰਤ ਬਾਬਾ....

ਅਜੀਤ ਡੈਸਕ 24-08-2026

ਚੋਗਾਵਾਂ/ਅੰਮ੍ਰਿਤਸਰ, 24 ਅਗਸਤ (ਗੁਰਵਿੰਦਰ ਸਿੰਘ ਕਲਸੀ)- ਭਗਵਾਨ ਵਾਲਮੀਕਿ ਮੰਦਿਰ ਅੰਮ੍ਰਿਤ ਕੁੰਡ ਅੰਮ੍ਰਿਤਸਰ ਦੇ ਮੁੱਖੀ ਸੰਤ ਬਾਬਾ ਨਛੱਤਰ ਨਾਥ ਸ਼ੇਰਗਿੱਲ ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ (ਰਜਿ) ਭਾਰਤ ਦੇ ਨੈਸ਼ਨਲ ਚੇਅਰਪਰਸਨ ਭੈਣ ਹਰਬਰਿੰਦਰ ਕੌਰ ਉਸਮਾਂ ਦੇ ਦਿਸ਼ਾ ਨਿਰਦੇਸ਼ ਹੇਠ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ (ਰਜਿ) ਭਾਰਤ ਦੇ ਕੋਰ ਕਮੇਟੀ ਦੇ ਮੈਂਬਰ ਸ਼ਾਮ ਸਿੰਘ ਭੰਗਵਾ ਦੇ ਗ੍ਰਹਿ ਭੰਗਵਾਂ ਵਿਖੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੀ ਵਿਸ਼ੇਸ਼ ਮੀਟਿੰਗ ਹੋਈ ਹੈ।

ਜਿਸ ਵਿਚ ਸ਼ਾਮ ਸਿੰਘ ਭੰਗਵਾਂ ਨੇ ਕਿਹਾ ਹੈ ਕਿ ਹਲਕਾ ਰਾਜਸਾਂਸੀ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਭੱਗੂਪੁਰ ਦੇ ਐਸ. ਸੀ ਪਰਿਵਾਰ ਦੀ ਕੁੱਟ ਮਾਰ ਨੂੰ ਡੇਢ ਮਹੀਨਾ ਬੀਤ ਜਾਣ ਤੇ ਵੀ ਪੁਲਿਸ ਵਲੋਂ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਪਰਿਵਾਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਥਾਣਾ ਭਿੰਡੀਸੈਦਾਂ ਦਾ ਏ. ਐਸ. ਆਈ. ਰਾਜੀਨਾਮੇ ਦਾ ਦਬਾਅ ਬਣਾ ਰਿਹਾ ਹੈ।

ਪੁਲਿਸ ਪਰਿਵਾਰ ਨਾਲ ਧੱਕੇਸ਼ਾਹੀ ਕਰ ਰਹੀ। ਉਨ੍ਹਾਂ ਇਕ ਸੁਰ ਵਿਚ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ਼ ਜਲਦ ਕੋਈ ਕਾਰਵਾਈ ਨਾ ਕੀਤੀ ਤਾਂ ਵਾਲਮੀਕੀ ਜਥੇਬੰਦੀਆਂ ਵਲੋਂ ਐਸ. ਐਚ. ਓ. ਭਿੰਡੀ ਸੈਦਾਂ ਦੇ ਖਿਲਾਫ਼ ਅਣਮਿੱਥੇ ਸਮੇਂ ਲਈ ਏਅਰਪੋਰਟ ਰੋਡ ਬੰਦ ਕਰਕੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਦੂਜੀ ਧਿਰ ਨੇ ਉਕਤ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਇਸ ਸਬੰਧੀ ਭਿੰਡੀ ਸੈਦਾਂ ਦੇ ਏ.ਐਸ.ਆਈ. ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਨਾ ਹੀ ਕਿਸੇ ਤੇ ਰਾਜੀਨਾਮੇ ਦਾ ਦਬਾਅ ਬਣਾਇਆ ਹੈ।

ਇਸ ਮੌਕੇ ਵੀਰ ਮਨਜੀਤ ਸਿੰਘ ਖੋਸਲਾ, ਬਾਬਾ ਰਵੀ ਸੰਤ ਸਮਾਜ,ਰਾਜ ਸਿੰਘ ਕੋਟਲਾ ਸੀਨੀਅਰ ਵਾਇਸ ਚੇਅਰਮੈਨ ਪੰਜਾਬ,ਧਰਮਿੰਦਰ ਸਿੰਘ, ਹਰਜਿੰਦਰ ਸਿੰਘ ਟਪਿਆਲਾ, ਗੁਰੂ ਵਾਲਮੀਕਿ ਏਕਤਾ ਲੋਕ ਭਲਾਈ ਸੋਸਾਇਟੀ (ਰਜਿ:) ਪੰਜਾਬ ਭਾਰਤ  ਪੰਜਾਬ ਚੇਅਰਮੈਨ ਗੁਰਪ੍ਰੀਤ ਸਿੰਘ ਛਿੱਡਣ ਆਦਿ ਹਾਜ਼ਿਰ ਸਨ।

ਪਿਛਲੀ ਖ਼ਬਰ ਪਿੰਡ ਘਰਿਆਲਾ ਤੇ ਦਾਸੂਵਾਲ ਤੋਂ ਸੈਕੜੇ ਪਰਿਵਾਰ ਆਪ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਅਮਰਗੜ੍ਹ ਪੁਲਿਸ ਨੇ ਮਦਰੱਸੇ 'ਚੋਂ ਲਾਪਤਾ ਹੋਏ 4 ਮਾਸੂਮ ਬੱਚਿਆਂ ਨੂੰ 12 ਘੰਟਿਆਂ 'ਚ ਲੱਭ ਕੇ ਮਾਪਿਆਂ ਹਵਾਲੇ ਕੀਤੇ