ਜਲੰਧਰ, 25 ਅਗਸਤ, (ਜਤਿੰਦਰ ਪੰਮੀ)- ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਲੱਕੀ ਰੰਧਾਵਾ ਦੀ ਸਰਕਾਰੀ ਗੱਡੀ ਬੇਕਾਬੂ ਹੋ ਕੇ ਇਕ ਰੈਸਟੋਰੈਂਟ ਵਿਚ ਜਾ ਵੱਜੀ। ਇਸ ਘਟਨਾ ਵਿਚ ਦੁਕਾਨ ਮਾਲਕ ਦੇ ਗੁੱਝੀਆਂ ਸੱਟਾਂ ਲੱਗ ਗਈਆਂ।
ਦੁਕਾਨ ਮਾਲਕ ਦੇ ਪੁੱਤਰ ਨੇ ਥਾਣਾ ਛੇ ਦੀ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ ਤੇ ਕਿਹਾ ਕਿ ਮੌਕੇ ’ਤੇ ਪੁਜੇ ਏ.ਐਸ.ਆਈ. ਦਾ ਕਹਿਣਾ ਸਰਕਾਰੀ ਗੱਡੀ ਖਿਲਾਫ਼ ਕਾਰਵਾਈ ਨਹੀਂ ਕਰ ਸਕਦੇ। ਜਾਣਕਾਰੀ ਅਨੁਸਾਰ ਚੇਅਰਮੈਨ ਦਾ ਗੰਨਮੈਨ ਗੱਡੀ ਚਲਾ ਰਿਹਾ ਸੀ।