26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੁਕੇਸ਼ ਚੰਦਰਸ਼ੇਖਰ ਸੁਪਰੀਮ ਕੋਰਟ ਦੇ ਜੱਜ ਵਜੋਂ ਪਛਾਣ ਦੱਸਣ ਦੇ ਮਾਮਲੇ ’ਚ ਦੋਸ਼ੀ ਕਰਾਰ

ਨਵੀਂ ਦਿੱਲੀ, 26 ਅਗਸਤ (ਪੀ.ਟੀ.ਆਈ.)-ਦਿੱਲੀ ਦੀ ਇਕ ਅਦਾਲਤ ਨੇ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਸਾਲ 2017 ਵਿਚ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਜ਼ਮਾਨਤ ਲਈ ਇਕ ਵਿਸ਼ੇਸ਼ ਜੱਜ ਨੂੰ ਪ੍ਰਭਾਵਿਤ ਕਰਨ ਵਾਸਤੇ ਸੁਪਰੀਮ ਕੋਰਟ ਦੇ ....

ਅਜੀਤ ਡੈਸਕ 27-08-2026

ਨਵੀਂ ਦਿੱਲੀ, 26 ਅਗਸਤ (ਪੀ.ਟੀ.ਆਈ.)-ਦਿੱਲੀ ਦੀ ਇਕ ਅਦਾਲਤ ਨੇ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਸਾਲ 2017 ਵਿਚ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਜ਼ਮਾਨਤ ਲਈ ਇਕ ਵਿਸ਼ੇਸ਼ ਜੱਜ ਨੂੰ ਪ੍ਰਭਾਵਿਤ ਕਰਨ ਵਾਸਤੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਵਜੋਂ ਪਛਾਣ ਦੱਸਣ (ਜਾਲੀ ਪਛਾਣ ਧਾਰਨ ਕਰਨ) ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਇਸ ਕਾਰਵਾਈ ਨੂੰ ਨਿਆਂਇਕ ਪ੍ਰਕਿਰਿਆ ਦੀ ਸੁਤੰਤਰਤਾ ਅਤੇ ਪਵਿੱਤਰਤਾ ’ਤੇ ‘ਸਿੱਧਾ ਹਮਲਾ’ ਕਰਾਰ ਦਿੱਤਾ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਸ਼ਿਤਾ ਮਿਸ਼ਰਾ ਨੇ ਚੰਦਰਸ਼ੇਖਰ ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 170 (ਜਨਤਕ ਸੇਵਕ ਹੋਣ ਦਾ ਢੌਂਗ ਕਰਨਾ), 189 (ਜਨਤਕ ਸੇਵਕ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ) ਅਤੇ 507 (ਗੁੰਮਨਾਮ ਸੰਦੇਸ਼ ਰਾਹੀਂ ਅਪਰਾਧਿਕ ਧਮਕੀ ਦੇਣਾ) ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਸਜ਼ਾ ਦੀ ਮਿਆਦ ਬਾਰੇ ਉਸ ਦਾ ਪੱਖ 27 ਅਗਸਤ ਨੂੰ ਸੁਣੇਗੀ। ਵਰਨਣਯੋਗ ਹੈ ਕਿ 20 ਅਗਸਤ ਦੇ ਇਕ ਹੁਕਮ ਵਿਚ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਗੱਲ ਦੀ ਯਾਦ ਦਿਵਾਉਂਦਾ ਰਹੇਗਾ ਕਿ ਕਾਨੂੰਨ ਦੀ ਮਹਾਨਤਾ ਕਿਸੇ ਵਿਅਕਤੀ ਦੀ ਆਵਾਜ਼ ਵਿਚ ਨਹੀਂ ਭਾਵੇਂ ਉਹ ਟੈਲੀਫੋਨ ’ਤੇ ਕਿੰਨੀ ਵੀ ਰੋਹਬਦਾਰ ਕਿਉਂ ਨਾ ਲੱਗਦੀ ਹੋਵੇ, ਸਗੋਂ ਖੁਦ ਨਿਆਂਇਕ ਪ੍ਰਕਿਰਿਆ ਦੀ ਇਮਾਨਦਾਰੀ ਵਿਚ ਨਿਹਿਤ ਹੁੰਦੀ ਹੈ। ਇਹ ਮਾਮਲਾ 28 ਅਪ੍ਰੈਲ, 2017 ਨੂੰ ਕੀਤੀ ਗਈ ਇਕ ਫੋਨ ਕਾਲ ਤੋਂ ਪੈਦਾ ਹੋਇਆ ਸੀ, ਜਦੋਂ ਚੰਦਰਸ਼ੇਖਰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਦੇ ਸੰਬੰਧ ਵਿਚ ਪੁਲਿਸ ਹਿਰਾਸਤ ਵਿਚ ਸੀ।­

ਪਿਛਲੀ ਖ਼ਬਰ ਪ੍ਰਚੂਨ ਬਾਜ਼ਾਰ ’ਚ ਖੰਡ ਦੀ ਕੀਮਤ 65 ਰੁਪਏ ਤੱਕ ਪੁੱਜੀ ਅਗਲੀ ਖ਼ਬਰ ਸੱਪ ਵਲੋਂ ਡੰਗੇ ਦੂਜੇ ਭਰਾ ਦੀ ਵੀ ਮੌਤ