26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਦਿੱਲੀ ਹਵਾਈ ਅੱਡੇ ਤੋਂ ਲਾਰੈਂਸ ਬਿਸ਼ਨੋਈ ਦਾ ਸਾਥੀ ਦੀਪਕ ਖੱਤਰੀ ਗ੍ਰਿਫ਼ਤਾਰ

ਨਵੀਂ ਦਿੱਲੀ, 26 ਅਗਸਤ (ਪੀ.ਟੀ.ਆਈ.)-ਦਿੱਲੀ ਪੁਲਿਸ ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਨਾਲ ਜੁੜੇ ਦੀਪਕ ਖੱਤਰੀ ਨੂੰ ਇੱਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ...

ਅਜੀਤ ਡੈਸਕ 27-08-2026
ਨਵੀਂ ਦਿੱਲੀ, 26 ਅਗਸਤ (ਪੀ.ਟੀ.ਆਈ.)-ਦਿੱਲੀ ਪੁਲਿਸ ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਨਾਲ ਜੁੜੇ ਦੀਪਕ ਖੱਤਰੀ ਨੂੰ ਇੱਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸੰਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਖੱਤਰੀ ਵਿਰੁੱਧ ‘ਲੁੱਕ-ਆਊਟ ਸਰਕੂਲਰ’ ਜਾਰੀ ਕੀਤਾ ਸੀ ਅਤੇ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਅਨੁਸਾਰ ਖੱਤਰੀ ’ਤੇ ਵੱਖ-ਵੱਖ ਅਪਰਾਧਿਕ ਗੈਂਗਾਂ ਦੇ ਮੈਂਬਰਾਂ ਵਿਚਕਾਰ ਇਕ ਕੜੀ ਵਜੋਂ ਕੰਮ ਕਰਨ ਅਤੇ ਉਨ੍ਹਾਂ ਵਿਚਕਾਰ ਸੰਚਾਰ ਸਹੂਲਤ ਪ੍ਰਦਾਨ ਕਰਨ ਦਾ ਸ਼ੱਕ ਹੈ। ਇਹ ਗ੍ਰਿਫ਼ਤਾਰੀ ਉਸ ਘਟਨਾ ਤੋਂ ਬਾਅਦ ਹੋਈ ਹੈ ਜਿਸ ਵਿਚ ਇਸ ਸਾਲ ਫਰਵਰੀ ਮਹੀਨੇ ’ਚ ਦਿੱਲੀ ਦੇ ਯਮੁਨਾ ਬਾਜ਼ਾਰ ਇਲਾਕੇ ਵਿਚ ਹਨੂੰਮਾਨ ਮੰਦਰ ਨੇੜੇ ਖੱਤਰੀ ਅਤੇ ਉਸਦੇ ਸਾਥੀਆਂ ਨੂੰ ਗੋਲੀਬਾਰੀ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਨਾਲ ਜੁੜੇ ਹਾਲਾਤ ਅਤੇ ਗੈਂਗਸਟਰਾਂ ਵਿਚਕਾਰ ਸੰਪਰਕ ਕਾਇਮ ਕਰਨ ਵਿਚ ਖੱਤਰੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਅਗਲੀ ਖ਼ਬਰ ਖੰਡ ਤੋਂ ਬਾਅਦ ਮੈਦੇ ਤੇ ਆਟੇ ਦੀਆਂ ਕੀਮਤਾਂ ’ਚ ਆਇਆ ਭਾਰੀ ਉਛਾਲ-250 ਰੁਪਏ ਕੁਇੰਟਲ ਦੀ ਤੇਜ਼ੀ