ਖੇਮਕਰਨ, (ਤਰਨਤਾਰਨ), 27 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ ਦੇ ਨੌਜਵਾਨ ਲੜਕੇ ਗੁਰਤੇਜ ਸਿੰਘ (ਤੇਜ ਦੂਹਲ) ਪੁੱਤਰ ਨੌਨਿਹਾਲ ਸਿੰਘ ਦੀ ਅਚਾਨਕ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ, ਜਿਸ ਕਾਰਨ ਪਿੰਡ ਤੇ ਇਲਾਕੇ ’ਚ ਸੋਗ ਦੀ ਲਹਿਰ ਦੋੜ ਗਈ ਹੈ।ਪਤਾ ਲੱਗਾ ਕਿ ਤੇਜ ਦੂਹਲ ਦਾ ਵਿਆਹ ਆਉਣ ਵਾਲੇ ਮੱਘਰ ਮਹੀਨੇ ’ਚ ਹੋਣਾ ਸੀ। ਦੁਰਘਟਨਾ ਬਾਰੇ ਪਤਾ ਬੀਤੀ ਰਾਤ ਉਕਤ ਲੜਕਾ ਆਪਣੇ ਸਾਥੀਆਂ ਸਮੇਤ ਕਾਰ ਤੇ ਅੰਮ੍ਰਿਤਸਰ ਤੋ ਵਾਪਸ ਆ ਰਿਹਾ ਸੀ ਕਿ ਅਚਾਨਕ ਰਸਤੇ ’ਚ ਹਾਦਸਾ ਵਾਪਰ ਗਿਆ, ਜਿਸ ’ਚ ਤੇਜਬੀਰ ਸਿੰਘ ਦੂਹਲ ਦੀ ਮੌਕੇ ’ਤੇ ਮੌਤ ਹੋ ਗਈ।ਜਦ ਕਿ ਕਾਰ ’ਚ ਸਵਾਰ ਦੂਜੇ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।ਇਸੇ ਦੌਰਾਨ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਤਾਜ਼ਾ ਖ਼ਬਰਾਂ
Free
ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਖੇਮਕਰਨ, (ਤਰਨਤਾਰਨ), 27 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ ਦੇ ਨੌਜਵਾਨ ਲੜਕੇ ਗੁਰਤੇਜ ਸਿੰਘ (ਤੇਜ ਦੂਹਲ) ਪੁੱਤਰ ਨੌਨਿਹਾਲ ਸਿੰਘ ਦੀ ਅਚਾਨਕ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ, ਜਿਸ ਕਾਰਨ ਪਿੰਡ ਤੇ ਇਲਾਕੇ ’ਚ ਸੋਗ ਦੀ ਲਹਿਰ ਦੋੜ ਗਈ ਹੈ।
ਅਜੀਤ ਡੈਸਕ
27-08-2026