27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਥਾਣਾ ਸੰਗਤ ਦੀ ਪੁਲਿਸ ਨੇ ਸ਼ੈਲਰਾਂ ਵਿੱਚੋਂ ਕਣਕ ਚੋਰੀ ਕਰਨ ਵਾਲੇ ਦੋ ਨੌਜਵਾਨ ਕੀਤੇ ਕਾਬੂ

ਸੰਗਤ ਮੰਡੀ, 27 ਅਗਸਤ(ਦੀਪਕ ਸ਼ਰਮਾ)ਦੱਸ ਦੇਦੀਏ ਕਿ ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਦੀ ਪੁਲਿਸ ਨੇ ਕਣਕ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਅਜੀਤ ਡੈਸਕ 27-08-2026

ਸੰਗਤ ਮੰਡੀ, 27 ਅਗਸਤ(ਦੀਪਕ ਸ਼ਰਮਾ)ਦੱਸ ਦੇਦੀਏ ਕਿ ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਦੀ ਪੁਲਿਸ ਨੇ ਕਣਕ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਹੈ ਕਿ ਗਗਨ ਰਾਈਸ ਮਿਲ ਗੁਰੂਸਰ ਸ਼ੈਣੇ ਵਾਲਾ ਦੇ ਮਾਲਕ ਦਵਿੰਦਰ ਸਿੰਘ ਵਾਸੀ ਹਾਊਸਫੈਡ ਕਲੋਨੀ ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਡੀ ਰਾਇਸ ਮਿਲ ਵਿੱਚੋਂ ਕਣਕ ਦੇ ਗੱਟੇ ਚੋਰੀ ਹੋ ਰਹੇ ਹਨ ਤਾਂ ਉਹਨਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਦੋ ਨੌਜਵਾਨ ਅਮਨਜੋਤ ਸਿੰਘ ਅਤੇ ਸਤਵੀਰ ਸਿੰਘ ਨੂੰ ਪੰਜ ਕਣਕ ਦੇ ਗੱਟਿਆਂ ਸਮੇਤ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਦੋ ਦੋਸ਼ੀ ਜਸਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਗ੍ਰਿਫ਼ਤਾਰ ਕਰਨੇ ਬਾਕੀ ਹਨ ਥਾਣਾ ਮੁਖੀ ਨੇ ਦੱਸਿਆ ਹੈ ਕਿ ਇਹ ਚਾਰੇ ਹੀ ਨੌਜਵਾਨ ਜਿਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਪਿੰਡ ਗੁਰੂਸਰ ਸ਼ੈਣੇਵਾਲਾ ਦੇ ਰਹਿਣ ਵਾਲੇ ਹਨ ਜੋ ਕਿ ਚੋਰੀਆਂ ਕਰਨ ਦੇ ਆਦੀ ਹਨ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਹੈ ਕਿ ਇਹਨਾਂ ਦੀ ਹੋਰ ਵੀ ਡੁੰਘਾਈ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ

ਪਿਛਲੀ ਖ਼ਬਰ ਸੁੰਨਸਾਨ ਰਿਹਾ ਤਹਿਸੀਲ ਕੰਪਲੈਕਸ ਬਲਾਚੌਰ ਅਗਲੀ ਖ਼ਬਰ ਮਹਾਂਬੰਦ ਮੌਕੇ ਮਾਹਿਲਪੁਰ’ਚ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਰੋਸ ਪ੍ਰਦਰਸ਼ਨ